'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

16 July 2017

                           ਗਜ਼ਲ
ਜਾਣ ਬੁਝ ਕਿਸੇ ਨਾਲ ਐਵੇਂ ਦਗਾ ਨਹੀ ਕਮਾਈ ਦਾ
ਦੁਖ- ਸੁਖ ਵੇਲੇ ਹਮੇਸ਼ਾਂ, ਮੋਡੇ ਨਾਲ ਮੋਡਾ ਲਾਈ ਦਾ

ਹੁਨਰਾਂ ਦੇ ਨਾਲ ਜੇ ਤੂੰ, ਮਾਲਾ- ਮਾਲ ਹੋ ਗਿਆ ੲੇਂ
ਮਿਤਰਾਂ ਦੇ ਤਾਈਂ ਇਸ ਆਏ , ਹੁਨਰ ਨੂੰ ਵੰਡਾਈ ਦਾ

03 July 2017

                       ਗਜ਼ਲ
ਦੋ ਘੜੀ ਮਿਲਕੇ ਰੋਗ, ਉਮਰਾਂ ਦਾ ਲਾ ਗੈ ਨੇ
ਚੰਗਾ ਹੁੰਦਾ ਨਾਂ ਮਿਲਦੇ,ਐਵੇਂ ਪਵਾੜਾ ਪਾ ਗੈ ਨੇ

ਚੜਦੇ ਸੂਰਜ ਦੀ ਲਾਲੀ ਏ ਉਹਿਦੇ ਮੂਹੰ ਉਤੇ
ਮੋਤੀ ਕਿਰਦੇ ਬੁਲਾਂ ਤੋਂ ਅੱਖੋ ਗੀਤ ਸੁਣਾ ਗੈ ਨੇ

ਇਕ ਨਜਾਰਾ ਝਰਨੇ ਦਾ ਤੇ ਦਿਲ ਹਰਨੇ ਦਾ
ਬੁਝਦੇ ਬੁਝਦੇ ਦਿਲ ਨੂੰ,ਤੀਲੀ ਹੋਰ ਲਗਾ ਗੈ ਨੇ
                                                                                                  
ਬਹੁਤ ਸੇਕਨੀ ਏ ਅੱਗ ਹਰ ੳਮਰ ਹਿਜਰਾਂ ਦੀ
ਜਨਮਾਂ ਜਨਮਾ ਤੱਕ ਦੀ ਹੀ ਉਹ ਸੌਂਹ ਪਾ ਗੈ ਨੇ

ਇਕ ਨਵਾਂ ਹੀ ਕਿਸਾ ਛਿੜ ਗਿਆ ਮੁਹਬਤਾਂ ਦਾ
ਰਾਤ ਰਾਣੀ ਬਣ ਰੱਸ ਭਰੀ ਖੁਸ਼ਬੂ ਫੈਲਾ ਗੈ ਨੇ

“ਥਿੰਦ” ਲੈ ਬੈਠਾ ਏਂ ਵਰਨਣਨ ਧੁਖਦੀ ਭੁਭਲ ਦਾ
ਇਹ ਤਾਂ ਨਿਹਮਤ ਹੈ ਜੋ ਸਜਣ ਪਲੇ ਪਾ ਗੈ ਨੇ
                 ਇੰਜ: ਜੋਗਿੰਦਰ ਸਿੰਘ “ਥਿੰਦ”’
                               ( ਸਿਡਨੀ ) 
                              (M)  0468400585