ਵਸੀਅਤ
ਮੇਰੇ ਚਮ ਦੀਆਂ ਜੁਤੀਆਂ ਬਣਾਕੇ,ਕਿਸੇ ਗਰੀਬ ਦੇ ਪੈਰੀਂ ਪਵਾ ਦੇਣਾ
ਮੇਰੇੇਂ ਦੋਵੇਂ ਲਾਟੂਆਂ ਨੂੰ ਕੱਢ ਕੇ ਤੇ, ਕਿਸੇ ਹਨੇਰੇ ਘਰ ਦੀਪ ਜਗਾ ਦੇਣਾ
ਮੇਰੇ ਸਰੀਰ ਚੋਂ ਨਾੜ ਨਾੜ ਲੈਕੇ, ਚਰਬੀ ਵਿਚ ਖੂਬ ਗੁੜੁੱਚ ਕਰਕੇ
ਦਰਦਮੰਦਾਂ ਦੇ ਵੱਗਦੇ ਜ਼ਖਮਾਂ ਨੂੰ, ਨਾਲ ਪ੍ਰੇਮ ਦੇ ਆਪ ਸਿਲਾ ਦੇਣਾ
ਅੰਗ ਅੰਗ ਮੇਰਾ ਕੱਟਕੇ ਸਾਂਭ ਲੈਣਾ, ਲੋੜ ਪੈਣ ਤੇ ਲੈਬ ਨੂੰ ਦੇ ਦੇਣਾ
ਪਰ ਪਹਿਲਾਂ ਮਿਟੀ ਮੇਰੇ ਵਤਨ ਦੀ, ਮੇਰੇ ਸੀਨੇ ਤੇ ਤੁਸੀਂ ਲਾ ਦੇਣਾਂ
ਇਕ ਦਿਲ ਹੀ ਤਾਂ ਹੈ ਜਿਨੇ ਸਾਰੀ, ਉਮਰ ਮੇਰੇ ਨਾਲ ਨਾਲ ਕੱਟੀ
ਹੁਣ ਵੀ ਇਹਨੇ ਮੇਰੇ ਨਾਲ ਰਹਿਨਾ,ਮੇਰੇ ਦਿਲ ਨੂੰ ਤੁਸੀ ਬਚਾ ਦੇਣਾ
"ਥਿੰਦ" ਬੱਖਸ਼ਾ ਲੈ ਕੋੲੀ ਕਰ ਹੀਲਾ, ਸਾਰੀ ਉਮਰ ਜੋ ਪਾਪ ਕੀਤੇ
ਸਾਰੇ ਪੁਨਾ ਬਦਲੇ ਯਾ ਰੱਬ ਮੈਨੂੰ,ਅਗ਼ਲੀ ਜੂਨ ਚੰਗੀ ਕੁਖੇ ਪਾ ਦੇਣਾ
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)