'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

17 July 2018

My photo
                                   ਗਜ਼ਲ
ਤੇਰੀ ਜ਼ਾਤ ਕਿਸੇ ਨੇ ਨਹੀਂ ਪੁਛਨੀ, ਅੱਮਲਾਂ ਦੇ ਹੋਣਗੇ ਹਿਸਾਬ ਓਥੇ
ਨਹੀਂ ਚੱਲਨੀ ਕੋਈ ਦਲੀਲ ਬਾਜ਼ੀ, ਜੇ ਹੋਇਆ ਖਾਨਾ ਖਰਾਬ ਓਥੇ

ਅੱਜੇ ਵੀ ਹੈ ਤੇਰੇ ਕੋਲ ਬਹੁਤ ਵੇਲਾ, ਗੁਨਾਹਾਂ ਤੋਂ ਹੁਣ ਵੀ ਕਰ ਤੋਬਾ 
ਕਰ ਲੈ ਹੁਣ ਅਪਣਾ ਸਾਫ ਵਿਹੜਾ, ਮਿਲੂ ਤੈਨੂੰ ਖਿੜਆ ਗਲਾਬ ਓਥੇ

ਬਿਨਾ ਸੋਚਿਆਂ ਮਾਰ ਧਾੜ ਕਰਦੇ,ਅੱਜ ਮਾਣ ਜਿਨ੍ਹਾਂ ਨੂੰ ਡੌਲਿਆਂ ਤੇ
 ਦਰਗਾਹੇ ਜਾਕੇ ਅੱਗੇ ਪਤਾ ਲੱਗੂ, ਜਦੋਂ ਕਟ ਕਟ ਬਣੂੰ ਕਬਾਬ ਓਥੇ

ਪੈਰ ਅੱਜ ਜਮੀਨ ਤੇ ਨਹੀਂ ਟਿਕਦੇ, ਨਾਂ ਕਿਸੇ ਨੂੰ ਉਹ ਪਹਿਚਾਣਦੇ ਨੇ
ਭਾਂਡਾ ਫਰੇਬ ਦਾ ਆਖਰ ਭਜਨਾਂ ਏ ,ਨਹੀਂ ਰਹਿਣੇ ਝੂਠੇ ਨਿਕਾਬ ਓਥੇ

ਜਿਨਾਂ ਦੇ ਥੱਲੇ ਬੈਠਕੇ ਅੱਜ ਤੱਕ, ਹਮੇਸ਼ਾਂ ਠੰਡੀਆਂ ਛਾਂਵਾਂ ਮਾਂਣੀਆਂ ਨੇ
ਇਹਦੇ ਬਦਲੇ ਕੀ ਏ ਮੋੜਿਆ ਤੂੰ, ਉਹ ਹੀ ਪੁਛਣਗੇ ਤੈਥੋਂ ਹਿਸਾਬ ਓਥੇ

"ਥਿੰਦ" ਪੰਡ ਅਪਣੀ ਤੂੰ ਰੱਖ ਹੌਲੀ, ਆਰਾਮ ਨਾਲ ਪੈੰਡਾ ਕੱਟ ਜਾਸੀ
ਕਹਿੰਦੇ ਉਹ ਸਿਧੇ ਸਵਰਗ ਜਾਂਦੇ, ਜਹਿੜੇ ਪਹੁੰਚਦੇ ਨੇ ਬੇਦਾਗ ਓਥੇ
            
                          ਇੰਜ: ਜੋਗਿੰਦਰ ਸਿੰਘ "ਥਿੰਦ"
                                           ( ਸਿਡਨੀ )





My photo
                            ਗਜ਼ਲ
ਅੱਗ ਲੱਗੀ ਮੇਰੇ ਪੰਜਾਬ ਨੂੰ,ਤੇ ਧਰਮ ਗਿਆ ਏ ਲੂਸ
 ਨਿਤ ਦਿਨ ਚੂ੍ੜੇ ਟੁੱਟਦੇ, ਤੇ ਹਰ ਦਿਨ ਚੜ੍ਹੇ ਮੰਹ

ਨਦੀਆਂ ਗਈਆਂ ਧੁਆਖੀਆਂ,ਪਾਣੀ ਡਰਕੇ ਹੋਆ ਦੂਰ
ਮਾਰੂ ਤੱਲ ਹੁਣ ਦੂਰ ਨਹੀਂ,ਰੇਤਾ ਜੀਵਨ ਲਵੇਗਾ ਚੂਸ

ਝੁਲਦੀ ਹਨੇਰੀ ਛੱਲ ਦੀ, ਅੱਸਮਾਨੀ ਚੜ੍ਹਿਆ ਕਹਿਰ
ਭੁਖੇ ਤਿਰਹਾਏ ਮਰ ਰਹੇ, ਕਿਰਸਾਨਾ ਕੱਡਿਆ ਜਲੂਸ

ਸਾਹਿ ਲੈਣਾ ਔਖਾ ਹੋ ਗਿਆ ਏਨੀ ਹਵਾ ਹੋਈ ਪੁਲੀਤ
ਖਾ ਜ਼ਹਿਰ ਜਵਾਨੀ ਰੁਲ ਗਈ ਐਸਾ ਫਿਰਆ ਜੱਮਦੂਤ

ਥਾਂ ਥਾਂ ਖਿਲਰੀ ਮੌਤ ਪਈ,ਹਰ ਕੋਈ ਦਿਸੇ ਮਜਬੂਰ
:ਥਿੰਦ" ਵੇਖੋ ਕਾਰੇ ਰੱਬ ਦੇ,ਅੱਖਾਂ ਮੀਟੀ ਪਿਆ ਖੜੂਸ

                           ਇੰਜ: ਜੋਗਿੰਦਰ ਸਿੰਘ "ਥਿੰਦ"
                                               (ਸਿਡਨੀ)