'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

22 November 2018

My photo                              ਗਜ਼ਲ
ਜੇ ਤੂੰ ਬੜਾ ਸਿਆਣਾਂ ਬਣਦਾ, ਹੁਣ ਲੇਖਾ ਕਰ ਗੁਨਾਂਹਾਂ ਦਾ
ਹਿਸਾਬ ਤਾਂ ਦੇਣਾ ਪੈਣਾਂ ਸੱਜਣਾ ,ਗਰੀਬਾਂ ਦੀਆਂ ਆਂਹਾਂ ਦਾ

ਅੱਖਾਂ ਮੀਟ ਕੇ ਬੱਚ ਨਹੀ ਹੋਣਾ,ਤੇਰਾ ਕੀਤਾ ਤੂੰ ਹੀ ਭਰਣਾ
ਚੰਗਾ ਹੈਗਾ ਹੁਣ ਵੀ ਚੁਣ ਲੈ, ਹਰ ਕੰਡਾ ਅਪਣੀ ਰਾਹਾਂ ਦਾ

ਏਣਾ ਭਾਰ ਤੂੰ ਮੋਡੇ ਉਤੇ ਲੈਕੇ, ਕਿਥੋਂ ਤੱਕ ਚਲੇਂ ਗਾ ਸੱਜਣਾ
ਲੱਮਾਂ ਪੈਡਾ ਹੋਆ ਸਾਹੋ ਸਾਹਿ, ਕੀ ਇਤਬਾਰ ਏ ਸਾਹਾਂ ਦਾ

ਛੱਣੇ ਭਰ ਭਰ ਪੀਤੇ ਅੱਜ ਤੱਕ, ਤੂੰ ਜੋ ਸਿਫਤ ਸਲਾਹਾਂ ਦੇ
ਤੇਰੇ ਕੰਮ ਕਿਸੇ ਨਹੀ ਆਉਣਾ, ਕੀ ਭਰੋਸਾ ਏ ਸਲਾਹਾਂ ਦਾ

"ਥਿੰਦ"ਬੀਤ ਗੈਈ ਸੋ ਬੀਤ ਗੈਈ,ਅੱਜੇ ਕੁਝ ਤਾਂ ਬਾਕੀ ਏ
ਲੜ ਲੱਗ ਉਸ ਪਾਲਣ ਹਾਰ ਦੇ, ਕੁਝ ਕਰ ਲੲੈ ਗਾਂਹਾਂ ਦਾ

                               ਇੰਜ: ਜੋਗਿੰਦਰ ਸਿੰਘ "ਥਿੰਦ"
                                                     ( ਸਿਡਨੀ )





18 November 2018


                   ਗੀਤ
ਮੱਠੀ ਮੱਠੀ ਪੈਂਦੀ ਏ, ਭੂਰ ਵੇ ਸੱਜਨਾ
ਕਾਂਹਨੂੰ ਗਿਆਂ ਏਨੀ,ਦੂਰ ਵੇ ਸੱਜਨਾਂ
ਸਹਿ ਸਹਿ ਤਾਹਿਨੇ, ਅੱਕ ਗੲੈ ਹਾਂ
ਔਂਂਸੀਂਆਂ ਪਾ ਪਾ ਕੇ, ਥੱਕ  ਗੲੈ ਹਾਂ
ਸਾਡੇ ਜਿਹਾ ਕੋਈ,ਲਾਚਾਰ ਨਾ ਹੋਵੇ
ਕੋਮਲ ਦਿਲ ਤੇ ਏਨਾ ਭਾਰ ਨਾ ਹੋਵੇ
ਤੱਕ ਤੱਕ ਰਾਹਾਂ ਹੋਏ ਚੂਰ ਵੇ ਸੱਜਨਾਂ
ਮੱਠੀ ਮੱਠੀ ----------------------

ਕਈ ਬਹਾਰਾਂ ਆ,ਲੰਘ ਗੈਈਆਂ ਨੇ
ਅੱਸਮਾਨੀ ਪੀਂਘਾਂ,ਡੰਗ  ਗੈਈਆਂ ਨੇ
ਕੂੰਜਾਂ ਵੀ ਜਾ ਜਾ, ਮੁੜ ਆਈਆਂ ਨੇ
ਕਿਨੀ ਦੂਰੋਂ ੳੁਹਿ, ਉੜ ਆਂਈਆਂ ਨੇ
ਪੈ ਗਿਆ ਕਨਕਾਂ ਨੂੰ, ਬੂਰ ਵੇ ਸੱਜਨਾਂ
ਮੱਠੀ ਮ੍ੱਠੀ ਪੈਂਦੀ----------------

ਬਿਨੇਰੇ ਉਤੇ ਬੋਲਿਆ, ਨਾਂ ਭੈੜਾ ਕਾਂ ਵੇ
ਰੋਜ਼ ਪਾਈ ਚੂਰੀ, ਉਸ ਬੋਲੀ ਨਾਂ ਹਾਂ ਵੇ
ਤੇਰੇ ਵੱਲੋਂ ਕੱਦੀ,ਆਇਆ ਨਾਂ ਖੱਤ ਵੇ
ਮੰਜੇ ਉਤੇ ਸੁਤਿਆਂ, ਭੌਂਦੀ ਆ ਛੱਤ ਵੇ
ਹੇਰਵੇ 'ਚ ਹੋਈ ਕਿਵੇਂ, ਹੂਰ ਵੇ ਸੱਜਨਾਂ
ਮੱਠੀ ਮੱਠੀ ਪੈਂਦੀ ਏ,  ਭੂਰ ਵੇ ਸੱਜਨਾਂ
ਕਾਹਨੂੰ ਗਿਆਂ ਏਨੀ, ਦੂਰ ਵੇ ਸੱਜਨਾਂ

      ਇੰਜ: ਜੋਗਿੰਦਰ ਸਿੰਘ 'ਥਿੰਦ"
                         (ਸਿਡਨੀ)