'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

27 May 2021

            ਗ਼਼ਜ਼lਲ           54        

ਜਦੋਂ ਵੀ ਕਦੀ ਅਸੀਂ ਤੈਥੋਂ ਵੱਖ ਹੁੰਦੇ ਹਾਂ
ਮੂਲੋਂ ਬੇਜਾਨ ਜਿਹੇ ਸੁਕੇ ਕੱਖ ਹੁੰਦੇ ਹਾਂ
ਤੇਰੇ ਬਗੈਰ ਸਾਨੂੰ ਕੋਈ ਨਹੀਂ ਝਲਦਾ
ਕੀਤੀ ਭੁਲ ਚੰਗੇ ਬਣਦੇ ਲੱਖ ਹੁੰਦੇ ਹਾਂ
ਦਾਤਾ ਬਖਸ਼ ਦਈਂ ਜੋ ਨੇ ਪਾਪ ਕੀਤੇ
ਤੇਰੇ ਦਰ ਤਾਂ ਸਦਾ ਜੋੜਦੇ ਹੱਥ ਹੁੰਦੇ ਹਾਂ
ਥੋਹਿੜੇ ਵਿਚ ਰਹਿ ਸੱਦਾ ਸ਼ੁਕਰ ਕੀਤਾ
ਤੇਰੇ ਪ੍ਰੇਮ ਵਿਚ ਤਾਂ ਭਰੀ ਅੱਖ ਹੁੰਦੇ ਹਾਂ
ਪਾਲਣ ਹਾਰ ਤੂੰ ਸੱਦਾ ਪ੍ਰੇਮੀਆਂ ਦਾ
ਤੇਰੇ ਬਗੈਰ ਤਾਂ ਅਸੀਂ ਧੱਖ ਹੁੰਦੇ ਹਾਂ
ਜਦੋਂ ਤੱਕ ਸਿਰ ਤੇ ਤੇਰਾ ਹੱਥ ਹੈਗਾ
ਤੇਰੇ ਦਰ ਦੇ ਤਾਂ ਕੂਕਰ ਦੱਖ ਹੁੰਦੇ ਹਾਂ
ਜਿਨਾਂ ਚਿਰ ਨਾਂ ਤੇਰੀ ਮਿਹਰ ਹੋਵੇ
'ਥਿੰਦ'ਅਪਣੀਂ ਖੈਰ ਨਾਂ ਰੱਖ ਹੁੰਦੇ ਹਾਂ

       ਇੰਜ: ਜੋਗਿੰਦਰ ਸਿੰਘ "ਥਿੰਦ"

  

18 May 2021

                                    ਗ਼ਜ਼਼ਲ                              53

ਪੰਛੀਆਂ ਨੂੰ ਗੀਤ ਗਓਂਦੇ ਸੁਣ ਸੁਣ ਮਣ ਵਿਚ ਇਕ ਖਿਆਲ ਆਇਆ

ਕਿਸ ਮਾਂ ਨੇ ਇਹਨਾਂ ਨੂੰ ਜੰਮਿਆਂ ਏਂ ਜਿਨ੍ਹੇ ਚੋਗਾ ਇਹਨਾਂ ਦੇ ਮੂੰਹ ਪਾਇਆ


ਨੀਝ ਨਾਲ ਜੇ ਕਦੀ ਕਿਸੇ ਬੈਠ ਕੇ ਮੁਡ ਤੋਂ ਇਹਨਾਂ ਦਾ ਜੀਵਣ ਤੱਕਿਆ 

ਖੰਬ ਨਿਕਲੇ ਤੇ ਖਲਾਰਦੇ ਨੇ ਚੋਗਾ ਲੈਕੇ ਜੱਦ ਵੀ ਮਾਂ ਬਾਪ ਕਰੇ ਛਾਇਆ


ਛੋਟੇ ਹੁੰਦਿਆਂ ਦੋਵਾਂ ਚੋਂ ਇਕ ਜਣਾਂ ਹਰ ਵੇਲੇ ਹੀ ਬੱਚਿਆਂ ਦੇ ਕੋਲ ਰਹਿੰਦਾ

ਅਪਣੇ ਖੰਬਾਂ ਨਾਲ ਬੱਚਿਆਂ ਨੂੰ ਠੰਡ ਤੋਂ ਬਚਾ ਹਰ ਵੇਲੇ ਫਰਜ਼ ਨਿਭਾਇਆ


ਖੰਬ ਨਿਕਲੇ ਚੁਸਤ ਹੋ ਗੲੈ ਤੇ ਮਾਂ ਬਾਪ ਵੇਖ ਖੰਬਾਂ ਨੂੰ ਫੜਪੜਾਓਂਣ ਲੱਗੇ

ਮਾਂ-ਬਾਪ ਨੇ ਵਿਤਕਰਾ ਨਾਂ ਕਦੀ ਕੀਤਾ ਪਰ ਉਹਨਾਂ ਹਮੇਸ਼ਾਂ ਖੋਹ ਖਾਇਆ


ਥੋਹਿੜੈ ਵੱਢੇ ਹੋਏ ਤਾਂ ਚੀਖ-ਚਿਹਾੜਾ ਪਾਓਣ ਲੱਗੇ ਤੇ ਗੀਤ ਗਾਓਂਣ ਲੱਗੇ

ਮਾਂ-ਬਾਪ ਸਮੱਝ ਗੲੈ ਹੁਣ ਜਵਾਨ ਹੋੲੈ ਹੌਲੀ ਹੌਲੀ ਉਡਨਾਂ ਸਿਖਾਇਆ


ਉਡਾਰੀਆਂ ਮਾਰ ਹਵਾ ਹੋਏ ਤੇ ਰੰਗ ਦੁਣੀਆਂ ਦੇ ਰੱਜ ਮਾਨਣ ਲੱਗ ਪੲੈ

"ਥਿੰਦ"ਤਾਂ ਬੱਲਹਾਰੇ ਜਾਂਦਾ ਵੇਖ ਵੇਖ ਪ੍ਰਭੂ ਇਹ ਸਾਰੀ ਹੈ ਤੇਰੀ ਮਾਇਆ

ਇੰਜ: ਜੋਗਿੰਦਰ ਸਿੰਘ "ਥਿੰਦ"

 ( ਸਿਡਨੀ )

09 May 2021

                          ਗ਼ਜ਼ਲ                 52

ਜਿਹਦੇ ਥਲੇੇ ਬਹਿਕੇ ਤੂੰ ਬਹੁਤੀ ਉਮਰ ਹੰਡਾਈ ਏ

ਜੇ ਅੱਜ ਸੁਕ ਗਿਆ ਉਹਦੀ ਲੱਕੜ ਚੁਲੇ ਡਾਈ ਏ

ਵੇਲੇ ਸਿਰ ਜੇ ਸਜਨਾ ਇਹ ਨੂੰ ਪਾਣੀ ਦੇੰਦਾ ਰਹਿੰਦਾ

ਇਹ ਭੁਲ ਕਰਕੇ ਛਾਂ ਦੀ ਉਮਰ ਆਪ ਘਟਾਈ ਏ

ਇਕ ਦੇ ਬਦਲੇੇ ਹੁਣ ਦੋ ਬੂਟੇ ਹੋਰ ਲਗਾ ਦੇ ਸਜਨਾ

ਕੁਦਰੱਤ ਹੋਸੀ ਦਿਆਲ ਤੂੰ ਜੋ ਕੀਤੀ ਭਰਮਾਈ ਏ

ਏਸੇ ਤਰਾਂ ਦਰਦਮੰਦਾਂ ਦਾ ਦਰਦ ਵਡਾਓਂਣਾ ਹਮੇਸ਼ਾ

ਲੋੜਵੰਦਾਂ ਦੀ ਲੋੜ ਕਰਕੇ ਪੂਰੀ ਏਦਾਂ ਸੋਭਾ ਪਾਈ ਏ

ਬੇਗਰਜ਼ ਹੋਕੇ ਸਾਰੇ ਮਾਨੁਖ ਦੀ ਇਹ ਸੇਵਾ ਕਰਦੇ ਨੇ

ਕੁਝ ਵੀ ਨਹੀਂ ਮੰਗਦੇ ਸਾਥੋਂ ਹਮੇਸ਼ਾਂ ਠੰਡ ਵਰਸਾਈ ਏ

ਰੁਖ ਮਾਨੂਖ ਨੂੰ ਹਮੇਸ਼ਾਂ ਸੁਖ ਦੇਵੇ ਇਹ ਯਾਦ ਰੱਖਣਾ

'ਥਿੰਦ'ਮਾਂਣਏ ਛਾਂ ਇਹਨਾਂ ਦੀ ਤੇ ਨਾਲੇ ਫੱਲ ਖਾਈ ਏ

ਇੰੰਜ: ਜੋਗਿੰਦਰ ਸਿੰਘ "ਥਿੰਦ"

( ਸਿਡਨੀ)

01 May 2021

                     ਗਜ਼ਲ---------51 

ਚੰਦ ਤਾਰਿਆਂ ਦਾ ਅਜੇ ਭੇਤ ਲੱਭ ਰਹੇ ਨੇ 

ਇਥੋਂ ਦਾ ਤੇ ਓਥੋਂ ਦਾ ਫਰਕ ਕੱਡ ਰਹੇ ਨੇ

ਅਜੇ ਤੱਕ ਕੁਝ ਗਿਆਨ ਲੱਭਿਆ ਨਹੀਂ 

ਸਾਂਇੰਸਦਾਂ ਤਾਂ ਯਤਨ ਕਰ ਸੱਭ ਰਹੇ ਨੇ

ਆਓਂਦੇ ਜਾਂਦੇ ਕਈ ਨੇ ਜਾਨਾਂ ਗਈਆਂ 

ਅਰਬਾਂ ਖਰਬਾਂ ਇਸ ਕੰਮ ਲੱਗ ਰਹੇ ਨੇ

ਇਹ ਧਰਤੀ ਤਾਂ ਹੁਣ ਹੋ ਗਈ ਪਲੀਤ

ਦੂਸਰੀ ਧਰਤੀ ਤੇ ਨਜ਼ਰਾਂ ਗੱਡ ਰਹੇ ਨੇ

ਕਈਆਂ ਨੇ ਚੰਨ ਤੇ ਧਰਤੀ ਲੈਈ ਖਰੀਦ

ਕਿਉਂ ਮੂਰਖ ਲੋਕੀ ਕੱਬਰਾਂ ਲੱਭ ਰਹੇ ਨੇ

ਅਪਣੀ ਮਿਟੀ ਚੁੰਮ ਚੁੰਮ ਮੱਥੇ ਨੂੰ ਲਾਈਏ

'ਥਿੰਦ'ਮੂਰਖ ਖਿਆਲੀ ਦਾਨੇ ਚੱਬ ਰਹੇ ਨੇ

ਇੰਜ: ਜੋਗਿੰਦਰ ਸਿੰਘ  "ਥਿੰਦ"

 ( ਸਿਡਨੀ)