'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

30 August 2013

ਸੱਚ ਨਿਤਾਰਾ


    (1)                                                                                                                                                       R
ਕੁਰੱਪਟ ਨੂੰ
ਕੁਰੱਪਟ ਹੀ ਖਾਵੇ
ਪੈਸਾ ਰੰਗ ਵਿਖਾਵੇ
ਰੱਤ ਨਿਚੋੜੇ
ਡ੍ਹਾਢਾ ਦੱਬੇ ਤੇ ਘੂਰੇ
ਗਰੀਬ ਪਿਆ ਝੂਰੇ

     (2)
ਲਹੂ ਸੱਭ ਦਾ
ਹੈ ਇਕੋ ਹੀ ਰੰਗ ਦਾ
ਡੰਕਾ ਕਿਓਂ ਜੰਗ ਦਾ
ਵੱਖਰੇ ਸਾਰੇ
ਕਰਨ ਪੈ ਪਸਾਰਾ
ਹੋਵੇ ਸੱਚ ਨਿਤਾਰਾ

ਜੋਗਿੰਦਰ ਸਿੰਘ  ਥਿੰਦ
(ਸਿ਼ਡਨੀ---ਅੰਮ੍ਰਿਤਸਰ )

 

25 August 2013

ਰੱਬ ਦੇ ਰੰਗ

                                                                                                                                                             R
     (1)
ਕਿਤੇ ਤਾਂ ਭੁਝੇ
ਐਵੇਂ ਉਗਦੇ ਮੋਠ
ਤੇ ਚੋਪੜੀਆੰ
ਵੇਖੋ ਰੱਬ ਦੇ ਰੰਗ
ਕਿਤੇ ਭੁਝਦੀ ਭੰਗ

    (2)
ਨੀਂਦ ਨਾਂ ਆਵੇ
ਮੱਖਮਲੀ ਪਲੰਗਾਂ
ਚੁਭਣ ਰੋੜ
ਕੋਈ ਰੋੜੀ ਤੇ ਸੁਤਾ
ਬਾਂਹ ਸਰਾਨੇ,ਥੱਕਾ

      (3                                                                                                                                                
ਕਿਤੇ ਤਾਂ ਸੋਕੇ
ਕਿਤੇ ਆ ਜਲਥੱਲ
ਟੁਟੇ ਨੇ ਬਣ੍ਹ
ਰੁੜੀਆਂ ਨੇ ਫਸਲਾਂ
ਨਾਂਕਾਮ ਨੇ ਅੱਕਲਾਂ

      (4)
ਕੱਢੀ ਗੋਗੜ
ਗੱਡੀਆਂ ਅੱਗੇ ਪਿੱਛੇ
ਸਾਹਿ ਨੇ ਔਖੇ
ਕਈ, ਪੈਂਡਾ ਕਰਨ
ਟੁਟੀ ਜੁਤੀ ਜਰਨ

       (5)
ਤੇਰਾ ਜੋ ਭਾਣਾ
ਸਾਨੂੰ ਮਿਠਾ ਲੱਗਦਾ
ਰੁੱਖੀ ਜਾਂ ਸੁੱਕੀ
ਕਈ, ਸੌ ਪੱਕਵਾਨ 
ਔਖੇ ਹੋ ਹੋ ਕੇ ਖਾਣ

ਜੋਗਿੰਦਰ ਸਿੰਘ ਥਿੰਦ
  ( ਸਿਡਨੀ--ਅੰਮ੍ਰਿਤਸਰ )

 

22 August 2013

ਪੰਜਾਬੀ ਗਜ਼ਲ

                                                                                                                                                            R

ਅੱਖਾਂ 'ਚ ਉਹ ਲੱਖ ਪਾਣੀ ਭਰਦੇ ਰਹੇ
ਜ਼ਾਲਮ ਫਿਰ ਵੀ ਜ਼ੁਲਮ ਕਰਦੇ ਰਹੇ।

ਕੀ ਮਿਲੂਗਾ ਹੋਰ ਜ਼ਖਮਾਂ ਨੂੰ ਫਰੋਲ ਕੇ
ਦਰਦ ਓਹੋ ਜੋ ਇਹਨਾਂ 'ਚ ਭਰਦੇ ਰਹੇ

ਸਹੋ ਗੇ ਕਿਨਾਂ 'ਕ ਚਿਰ ਨਾਲ ਮੇਰੇ ਦੋਸਤੋ
ਨਿਸ਼ਤਰ ਤਾਂ ਨਿਤ ਹੀ ਨਵੇਂ ਵਰਦੇ ਰਹੇ

ਪੋ ਫਟਾਲੇ ਬੁਝ ਗਏ ਸ਼ਮ੍ਹਾਂ ਦੇ ਨਾਲ ਉਹ
ਹੱਸ ਹੱਸ ਕੇ ਕਈ ਏਦਾਂ ਵੀ ਮਰਦੇ ਰਹੇ

ਹਵਾ ਨੇ ਅੱਜ ਕੀ ਨੇ, ਮਹਿਕਾਂ ਖਿਲ਼ਾਰੀਆਂ
ਆਸ਼ਕਾਂ ਦੇ ਦਿਲ ਕੀ, ਰਾਤ ਜਲਦੇ ਰਹੇ?

"ਥਿੰਦ" ਹੁਣ ਬਸ ਤਮਾਸ਼ਾ ਬੰਦ ਕਰ ਤੂੰ
 ਲੋਕ ਤਾਂ ਐਵੇਂ ਹੀ, ਸਿਫਤਾਂ ਕਰਦੇ ਰਹੇ ।

ਜੋਗਿੰਦਰ ਸਿੰਘ  ਥਿੰਦ
(ਸਿਡਨੀ)
( M) 0468400585
 

16 August 2013

ਕਿਹੋ ਜਹੀ ਆਜ਼ਾਦੀ


1.                                                                                                                                 R
My Photo
ਰੋੜੀ ਕੁਟਦੀ
ਲੀਰਾਂ ਬਣੇ ਨੇ ਪੋਟੇ
ਆਜ਼ਾਦੀ ਨਾਲ
ਸੁੱਕੀ ਖਾਵੇ ਰੋਟੀਆਂ
ਭੁੱਖੇ ਢਿੱਡ ਆਜ਼ਾਦ।

2.
ਵੇਖੇ ਨੀਝਾਂ ਲਾ
ਅਖਬਾਰਾਂ 'ਚ ਛਪੇ
ਰੰਗੀਲੇ ਨੋਟ
ਹਸਰਤਾਂ ਦਿਲ 'ਚ
ਇਹ ਹਨ ਆਜ਼ਾਦ।


3.
ਰੁੱਝੇ ਨੇ ਬੱਚੇ
ਕਹਿਣ ਨੂੰ ਆਜ਼ਾਦ
ਹੈ ਨਿਮੋਝੂਣੇ
ਨਿੱਕੇ ਦਿਲ ਮਸੋਸੇ
ਸਹਿਮੇ- ਮੁਰਝਾਏ ।

 ਜੋਗਿੰਦਰ ਸਿੰਘ ਥਿੰਦ 
(ਸਿਡਨੀ)




 
 








 

06 August 2013

ਜੰਜ ਬੰਨਣੀ

    (1)
My Photoਜੰਜ ਉਤਰੀ
 ਮੁੰਡੇ ਬੱਚੇ ਕੁੜੀਆਂ
 ਵੇਖਣ ਚੜ੍ਹ, ਬਿਨੇਰੇ
      (2)
ਮਿਲਨੀ ਹੋਈ
ਕੋਰੇ ਰੇਝੇ ਵਿਛਾਏ
 ਛੰਦ ਪਾ,ਬੰਨ੍ਹੀ ਜੰਜ
      (3)
ਸੋਚਣ ਜਾਂਜੀ
ਸੁਹਣਾਂ ਛੰਦ ਹੀ ਪਾ
ਲਈ ਸੌਖੀ ਹੀ ਛੁਡਾ

ਜੋਗਿੰਦਰ ਸਿੰਘ ਥਿੰਦ
 (ਅੰਮ੍ਰਿਤਸਰ-ਹਾਲ ,ਸਿਡਨੀ)