'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

27 January 2014

ਹੌਕੇ

     (1)
ਫੁਲ ਤਾਂ ਦਿਸਾਂ      
ਪਰ ਬਿਨਾਂ ਮਹਿਕਾਂ
ਸੁੰਗਣ,ਸੁਟ ਦੇਣ

ਮਾਣੀਆਂ ਸੇਜਾਂ
ਟੁਟੇ ਨੇ ਕਈ ਚੂੜੇ
ਤੱਕੇ ਨੇ ਕਈ ਹੰਝੂ

    (2)
ਮਾਲੀ ਦੀ ਰੰਬੀ
ਕੁਓਂ ਜੜ੍ਹ ਹੀ ਵੱਢੇ
ਭੁਖ ਹਥੀਂ ਰੜਕੇ

ਦੋ ਜਮਾਂ ਚਾਰ
ਦੋ ਹ੍ੱਥ, ਮੂੰਹ ਨੇ ਛੇ
ਕੋਸਣ, ਲਿਖੇ ਲੇਖ

    (3)
ਆਉਂਦਾ ਜਾਂਦਾ
ਦੁਣੀਆਂ ਬੇ-ਫਿਕਰੀ
 ਮੋਹਿ-ਸਾਵੇਂ ਅੱਥਰੂ

ਨੀਯਮ ਝੂਠਾ
ਦਿਲ ਤਾਂ ਪੱਥਰ ਨਾ
ਪਲੂ ਹੀ ਭਿਝਣ ਤਾਂ

        ਇੰਜ: ਜੋਗਿੰਦਰ ਸਿੰਘ  "ਥਿੰਦ"
                (ਅੰਮ੍ਰਿਤਸਰ--ਸਿਡਨੀ)          

11 January 2014

ਪੰਜਾਬੀ ਗਜ਼ਲ

My Photo

ਇਕ ਪੈਰ ਕਿਤੇ, ਦੂਜਾ ਕਿਤੇ, ਅੱਪਣੇ ਆਪ ਨੂੰ ਲੱਭ ਰਹੇਂ ਹਾਂ ।
ਅੱਖਾਂ ਬੰਦ ਤੇ ਬੁਲ ਫੜਕਨ, ਪੀੜ੍ਹਾਂ ਦਿਲ 'ਚ ਦੱਭ ਰਹੇਂ ਹਾਂ।

ਮਾਣੋਂ ਖੁਸ਼ੀਆਂ ਤੇ ਹੱਸੋ ਖੇਡੋ, ਸਾਡੀ ਦੁਆ ਬਣਕੇ ਦਵਾ ਲੱਗੇ,                                                                                
ਕਦੀ ਨਾ ਪੁਛਣਾ ਹਾਲ ਸਾਡਾ,ਅੱਸੀਂ ਤਾਂ ਪੱਥਰ ਚੱਬ ਰਹੇਂ ਹਾਂ।

ਆਣਾ ਤਾਂ ਅਚਣਚੇਤ ਆਓਣਾ,ਦਰ ਅਪਣਾ ਸਦਾ ਰਹੇ ਖੁਲਾ,
ਝੱਲ ਝੱਲ ਤੀਰ ਤਾਹਿਨਿਆਂ ਦੇ,ਵੇਖਣਾ ਹਸਦੇ ਲੱਗ ਰਹੇਂ ਹਾਂ

ਚਲ ਚਲ ਹੁਣ ਤਾਂ ਚੂਰ ਹੋਏ,ਲੀਹੋਂ ਲੱਗਦਾ ਗੱਡੀ ਲੱਥ ਹੋਈ,
ਹੋ ਸਕੇ ਤਾਂ ਯਾਰੋ ਮਾਫ ਕਰਨਾ, ਕੀਤੇ ਕੌਲਾਂ ਤੋਂ ਭੱਝ ਰਹੇਂ ਹਾਂ।

ਜੁਗ ਬੀਤੇ,ਕਈ ਸਦੀਆਂ ਬੀਤੀਂ,ਤੇ ਹੁਣ ਵੀ ਆਲਮ ਇਹੋ ਹੈ,
ਸੁਬਾ ਤੋਂ ਛਾਮ ਤੇ ਰਾਤ ਹੋਈ,ਅੱਜੇ ਵੀ ਸ਼ਾਮ ਨੂੰ ਲੱਭ ਰਹੇਂ ਹਾਂ।

ਕਿਹਾ ਸਿਆਣਿਆਂ ਬਲ੍ਹੈ ਅੱਗ,ਧੂਆਂ ਇਸ਼ਕ ਦਾ ਸਾਫ ਦਿਸੇ,
ਓਨ੍ਹਾਂ ਤੋਂ ਪੀੜ੍ਵਾਂ ਛੁਪ ਜਾਵਨ,ਤਾਂ ਹੀ ਤਾਂ ਏਨਾ ਸੱਜ ਰਹੇਂ ਹਾਂ ।

ਹੱਡ ਪੈਰ ਹੋਏ ਵਾਂਗ ਲਕੜਾਂ ਦੇ,ਬੁਲ ਸੁਕੇ ਤੇ ਬੇਜਾਨ ਅੱਖੀਆਂ,
ਥਿੰਦ, ਮੰਗ ਲੈ ਜੋ ਤੂੰ ਮੰਗਣਾਂ ਏ,ਤੇਰੇ ਦਰ ਤੋਂ ਜਾ,ਅੱਜ ਰਹੇਂ ਹਾਂ।


                              ਇੰਜ: ਜੋਗਿੰਦਰ ਸਿੰਘ "ਥਿੰਦ"
                                      (ਅਮ੍ਰਿਤਸਰ--ਸਿਡਨੀ)