'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

28 February 2014

                                                                                                         
      (1)
My Photoਵੱਜਣ ਸੰਖ
ਲੋਕੀਂ ਨਹੀ ਉਠਦੇ
ਭਾਵੇਂ ਕੁਕੜ ਬਾਂਗੇਂ
ਵੱਤਰ ਸੁਕੇ
ਚੁਕ ਹਲ ਪੰਜਾਲੀ
ਪਾਂਦੇ ਨੇ ਬੀ ਸਿਆੜੀਂ

       (2)
ਪੱਥ ਪਾਥੀਆਂ
ਕੰਧੀਂ ਲਾ ਸੁਕਾਈਆਂ
ਵਿਹੇਲੀ ਗ੍ਹੀਰਾ ਲੱਗਾ
ਚੁਲੇ ਚ ਡਾਹਿ
ਰਿਣ੍ਹੀ ਸਬਜੀ-ਦਾਲ
ਗ੍ਹੀਰੇ 'ਚ ਬਿਲੀ ਸੂਈ

 ਇੰਜ:ਜੋਗਿੰਦਰ ਸਿੰਘ ਥਿੰਦ
     (ਅੰਮ੍ਰਿਤਸਰ---ਸਿਡਨੀ)

22 February 2014



ਕਵਿਤਾ ( ਤਾਂਕਾ ਸ਼ੈਲੀ)
     (1)
ਸਮਾਨੀ ਧੂੜ
ਤਰਕਾਲੀਂ ਹੀ ਜਾਪੇ
ਸੂਰਜ ਡੁਬਾ
ਕਿਨ ਮਿਨ ਕਨੀਆਂ
ਝੱਖੜ ਵੀ ਡਾਹਿਡਾ ।

     (2)
ਨੂਰ ਹੀ ਨੂਰ
ਅੱਖਾਂ ਚੁੰਦਿਆਈਆਂ
ਪ੍ਰਤੱਖ ਰੂਪ
ਦਿਲੋਂ ਸੱਜਦਾ ਕੀਤਾ
ਰੂਹ ਏ ਨਿਸ਼ਆਈ ।

      (3)
ਖੁਸ਼ਬੂ ਵਾਂਗੂੰ
ਮਹਿਕਾ ਕੇ, ਹਵਾਏਂ
ਬਿਨਾ ਗਰਜ਼
ਜਿਤਨਾ ਏ, ਦਿਲਾਂ ਨੂੰ
ਸੱਚ ਦੀ, ਸਦਾ*, ਹੋ ਕੇ
                   * =ਆਵਾਜ਼
ਇੰਜ:ਜੋਗਿੰਦਰ ਸਿੰਘ ਥਿੰਦ
      (ਅੰਮ੍ਰਿਤਸਰ--ਸਿਡਨੀ)


18 February 2014

ਪੰਜਾਬੀ ਗਜ਼ਲ

                                                                                                     My Photo
 
ਪੈਰਾਂ ਦੀ ਚਾਪ ਵੱਲ, ਕੰਨ ਨੂ ਲਗਾਈ ਰੱਖਦੇ
ਦਿਲ ਦਿਲਦਾਰ ਨੂੰ,ਵਹਿਮਾਂ 'ਚ ਪਾਈ ਰੱਖਦੇ ।

ਉਡਿਆ ਏ ਕਾਂ ਬਨੇਰੇਓਂ, ਆਸਾਂ ਨੇ ਟੁਟੀਆਂ
ਸਿਰ ਸੁਟ ਐਵੇਂ, ਢੇਰੀਆਂ ਨੇ ਢਾਈ ਰੱਖਦੇ।

ਉਂਗੂਠੇ ਤੇ ਠੋਡੀ ਰੱਖ, ਬੂਹੇ ਵਲ ਤੱਕ ਤੱਕ
ਇਕ ਦੋ ਉਂਗਲਾਂ, ਦੰਦਾਂ 'ਚ ਦਬਾਈ ਰੱਖਦੇ।

ਤਲੋ ਮੱਛੀ ਹੋਕੇ, ਭੱਜ ਭੱਜ ਜਾਣ ਬੂਹੇ ਵੱਲ
ਰੋਟੀ ਪਾਣੀ ਭੁਲ, ਜੁਤੀਆਂ ਘਿਸਾਈ ਰੱਖਦੇ।

ਪਤਾ ਏ ਕਿ ਜਾਣ ਵਾਲੇ, ਕਦੀ ਨਹੀਓਂ ਮੁੜ੍ਹਦੇ
 ਦੀਪ ਆਸਾਂ ਦੇ, ਫਿਰ ਵੀ ਜਗਾਈ ਰੱਖਦੇ ।

ਕਦੀ ਫਕੀਰ, ਕਦੀ ਸ਼ਹਿੰਸ਼ਾਹ, ਮਰੀਦ ਕਦੀ
ਭਾਗ ਬੰਦੇ ਨੂੰ, ਕੀ ਤੋਂ ਕੀ ਏ ਬਣਾਈ ਰੱਖਦੇ ।

"ਥਿੰਦ"ਉਠ ਵੇਖ, ਉਹੀਓ ਲੰਗ ਦੇ ਨੇ ਪਾਰ
ਨਾਲ ਕਾਫਲੇ ਜੋ, ਪੈਰਾਂ ਨੂੰ ਮਿਲਾਈ ਰੱਖਦੇ।

         ਇੰਜ: ਜੋਗਿੰਦਰ ਸਿੰਘ ਥਿੰਦ
              (ਅੰਮ੍ਰਿਤਸਰ--ਸਿਡਨੀ)

                                   

15 February 2014

ਨਚਦੀ ਸੋਚ

      
   (1)
ਬੇ-ਖਬਰ ਨੇ
ਅਗਲੇ ਪਲ ਕੀ ਏ
ਖੁਸ਼ੀ ਜਾਂ ਗਮ

    (2)
ਤਿਖੜ ਧੁਪ
ਨੰਗੇ ਪੈਰ ਰੇਤ ਤੇ
ਸਿਖਰੇ ਨਿਓਂ

     (3)
ਨਹੀਂ ਲੱਭਦੇ
ਆਲੇ 'ਚ ਰਖੇ ਦੀਵੇ
 ਬਾਬੇ, ਨਾਂ ਖੂਂਡ

    (4)
ਵਿਚ ਵਚਾਲੇ
ਸੋਚਾਂ ਦੇ ਤਾਣੇ-ਬਾਣੇ
ਨਵੇ ਜ਼ਮਾਨੇ

 ਇੰਜ: ਜੋਗਿੰਦਰ ਸਿੰਘ ਥਿੰਦ
     (ਅੰਮ੍ਰਿਤਸਰ--ਸਿਡਨੀ

02 February 2014

    "ਅਰਦਾਸ"
(ਸਪਤਨੀ ਦੇ ਵੱਡੇ-ਅੱਪ੍ਰੇਸ਼ਨ ਤੋਂ ਪਹਿਲਾਂ)

     (1)
ਡਰ ਤਾਂ ਲਗੇ
ਪਰ ਵੱਸ ਨਾ ਕੋਈ
ਹੀਲੇ ਤਾਂ ਕਰਨੇ ਨੇ

ਦਿਲ ਥਾਮ ਕੇ
ਠਲ੍ਹੇ ਹਾਂ ਡੂੰਗੇ ਪਾਣੀ
ਬਾਂਹਿ ਫੜੂ ਗਾ ਆਪੇ

      (2)
ਪਸ਼ੂ ਨੇ ਖਾਂਦੇ
ਰੱਜ ਪਠੇ ਗਤਾਵੇ
ਖੂਨ ਦੁਧ ਬਣਾਵੇ

ਜਾਗ ਲਗਾਈ
ਖਾ ਕੇ ਦਹੀਂ ਮੱਖਣ
ਖੂਨ ਤੋਂ ਬਣੇ ਜਨ

   ਇੰਜ: ਜੋਗਿੰਦਰ ਸਿੰਘ "ਥਿੰਦ"
          (ਅੰਮ੍ਰਿਤਸਰ--ਸਿਡਨੀ)