'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

18 February 2014

ਪੰਜਾਬੀ ਗਜ਼ਲ

                                                                                                     My Photo
 
ਪੈਰਾਂ ਦੀ ਚਾਪ ਵੱਲ, ਕੰਨ ਨੂ ਲਗਾਈ ਰੱਖਦੇ
ਦਿਲ ਦਿਲਦਾਰ ਨੂੰ,ਵਹਿਮਾਂ 'ਚ ਪਾਈ ਰੱਖਦੇ ।

ਉਡਿਆ ਏ ਕਾਂ ਬਨੇਰੇਓਂ, ਆਸਾਂ ਨੇ ਟੁਟੀਆਂ
ਸਿਰ ਸੁਟ ਐਵੇਂ, ਢੇਰੀਆਂ ਨੇ ਢਾਈ ਰੱਖਦੇ।

ਉਂਗੂਠੇ ਤੇ ਠੋਡੀ ਰੱਖ, ਬੂਹੇ ਵਲ ਤੱਕ ਤੱਕ
ਇਕ ਦੋ ਉਂਗਲਾਂ, ਦੰਦਾਂ 'ਚ ਦਬਾਈ ਰੱਖਦੇ।

ਤਲੋ ਮੱਛੀ ਹੋਕੇ, ਭੱਜ ਭੱਜ ਜਾਣ ਬੂਹੇ ਵੱਲ
ਰੋਟੀ ਪਾਣੀ ਭੁਲ, ਜੁਤੀਆਂ ਘਿਸਾਈ ਰੱਖਦੇ।

ਪਤਾ ਏ ਕਿ ਜਾਣ ਵਾਲੇ, ਕਦੀ ਨਹੀਓਂ ਮੁੜ੍ਹਦੇ
 ਦੀਪ ਆਸਾਂ ਦੇ, ਫਿਰ ਵੀ ਜਗਾਈ ਰੱਖਦੇ ।

ਕਦੀ ਫਕੀਰ, ਕਦੀ ਸ਼ਹਿੰਸ਼ਾਹ, ਮਰੀਦ ਕਦੀ
ਭਾਗ ਬੰਦੇ ਨੂੰ, ਕੀ ਤੋਂ ਕੀ ਏ ਬਣਾਈ ਰੱਖਦੇ ।

"ਥਿੰਦ"ਉਠ ਵੇਖ, ਉਹੀਓ ਲੰਗ ਦੇ ਨੇ ਪਾਰ
ਨਾਲ ਕਾਫਲੇ ਜੋ, ਪੈਰਾਂ ਨੂੰ ਮਿਲਾਈ ਰੱਖਦੇ।

         ਇੰਜ: ਜੋਗਿੰਦਰ ਸਿੰਘ ਥਿੰਦ
              (ਅੰਮ੍ਰਿਤਸਰ--ਸਿਡਨੀ)

                                   

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ