ਪੰਜਾਬੀ ਗਜ਼ਲ
ਲੱਖ ਯਤਨ ਕਰ ਲਓ,ਸਚਾਈ ਛਪਾਈ ਨਹੀ ਜਾਂਦੀਂ
ਧੂਆਂ ਨਿਕਲ ਹੀ ਜਾਦਾਂ,ਅੱਗ ਦਬਾਈ ਨਹੀ ਜਾਂਦੀ
ਪੈਰਾਂ ਵਿਚ ਪਅੈ ਛਾਲੇ ਤੇ ਅੱਖਾਂ ਭਰੀਆ ਨਾਲ ਰੇਤੇ
ਪੀਆ ਮਿਲਣ ਦੀ ਤਿਖੀ,ਤਾਂਘ ਮਿਟਾਈ ਨਹੀਂ ਜਾਂਦੀ
ਰਾਜ਼ ਦਿਲਾਂ ਦੇ ਵੋਖੇ, ਦਿਲਾਂ 'ਚ ਰਹਿੰਦੇ ਰਹਿ ਜਾਂਦੇ
ਗਲ ਜਾਪੇ ਸੌਖੀ ਪਰ,ਬੁਲਾਂ ਤੇ ਲਿਆਈ ਨਹੀ ਜਾਂਦੀ
ਕੱਲਬੂਤ ਤੇ ਚਿਹਰੇ ਹੀ, ਬਦਲ ਜਾਂਦੇ, ਨਾਲ ਸਮੇਂ ਦੇ
ਪਲ ਪਲ ਗਏ ਦਿਨਾਂ ਦੀ, ਧੂੜ ਹਟਾਈ ਨਹੀਂ ਜਾਂਦੀ
'ਥਿੰਦ'ਭੁਲੀਆਂ ਵਿਸਰੀਆਂ, ਯਾਦਾਂ ਨੂੰ ਰੱਖ ਲਾ ਕਲੇਜੇ
ਇਹ ਹੀ ਤਾਂ ਇਕ ਪੂਂਜੀ ਹੈ, ਜੋ ਲੁਟਾਈ ਨਹੀਂ ਜਾਂਦੀ ।
ਇੰਜ:ਜੋਗਿੰਦਰ ਸਿੰਘ "ਥਿੰਦ"
( ਅੰਮ੍ਰਿਤਸਰ---ਸਿਡਨੀ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ