ਮੁਠੀ 'ਚ ਮਿਟੀ ਵਤਨ ਦੀ ਲੈ, ਤੂੰ ਕਸਮਾਂ ਸੀ ਖਾਦੀਆਂ
ਅਜ ਤਕ ਤੇਨੂੰ ਓਡੀਕਦੇ, ਕਦੋਂ ਮੋੜੇਂਗਾ ਆਕੇ ਭਾਜੀਆ
ਆ਼ੰਗਣ 'ਚ ਲਗਾ ਅੰਬ ਵੀ, ਓਡੀਕਦਾ ਆਖਰ ਸੁਕਿਆਿ
ਰੁਤਾਂ ਨੇ ਫਿਰ ਬਦਲੀਆ਼ , ਲੌਟ ਆਈਆਂ ਮਰਗਾਬੀਆਂ
ਅਖਾਂ ਚ ਰੜਕਾਂ ਪੈ ਗਈਆਂ,ਝਲ ਝਲ ਧੂੜ ਰਾਹਾਂ ਦੀ
ਚਨ ਤਾਰੇ ਗਵਾਹੀ ਦੇਣਗੇ,ਹਰ ਰੁਤੇ ਪੁਛਦੇ ਹਾਜੀਆਂ
ਖਾਲੀ ਏ ਚਿੜੀਆਂ ਦੇ ਆਹਿਣੇ, ੳਡਗੈ ਨੇ ਬੋਟ ਸਾਰੇ
ਹੁਣ ਤਾਂ ਹਬੀਬਾ ਪਹੁੰਚ ਜਾ, ਦਰਦਾਂ ਨੇ ਬੇਹਸਾਬੀਆਂ
ਬੁਲਾਂ ਤੇ ਅਟਕੇ ਸਾਹਿ ਵੇਖ ,"ਥਿੰਦ" ਨੂੰ ਪੲੈ ਓਡੀਕਦੇ
ਯਾ ਰਬ ਸਭੇ ਬਖਸ਼ ਦੇਵੀਂ, ਹੋਈਆਂ ਨੇ ਜੋ ਵੀ ਖਰਾਬੀਆਂ
ਇੰਜ: ਜੋਗਿੰਦਰ ਸਿੰਘ "ਥਿੰਦ"
( ਸਿਡਨੀ )