(1)
ਅਜੀਬ ਖੇਲ
ਕਰਤੇ ਦਾ ਕੌਤਕ
ਬੰਦਾ ਕਿਥੋਂ ਆਉਂਦਾ
ਕੱਟਕੇ ਪੈਂਢਾ
ਕਿਥੇ ਅਲੋਪ ਹੋਵੇ
ਗੁ੍ੱਥੀ ਕੌਣ *ਬਲੋਵੇ
(2)
ਗਾਥਾ ਨੇ ਕਈ
ਪ੍ਰਮਾਨ ਨਹੀ ਕੇਈ
ਪਰ ਮੰਨਦੇ ਸਾਰੇ
ਡਰਾਵੇ ਦੇਂਦੇ
ਜਾਂ ਸੁਰਗਾਂ ਦੇ ਡ੍ਰਾਮੇ
ਹਨੇਰੇ ਦੀਆਂ ਗਲਾਂ
(3)
ਤਾਰੇ ਲਿਤਾੜੇ
ਸਮੁੰਦਰ ਘੰਘਾਲੇ
ਧਰਤੀ *ਮਾਰੇ ਫਾਲੇ
ਨਵੀਆਂ ਖੋਜਾਂ
ਮੌਤੋ ਤੋਂ ਅੱਗੇ ਕਿਥੇ
ਕਈਆਂ ਮਾਰੇ ਮੱਥੇ
ਇੰਜ ਜੋਗਿੰਦਰ ਸਿੰਘ ਥਿੰਦ
( ਸਿਡਨੀ )
* ਬਲੋਵੇ =ਸੁਲਝਾਵੇ, *ਮਾਰੇ ਫਾਲੇ = ਡ੍ਰਿਲਿੰਗ ਕੀਤੀ
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ