'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

24 March 2015

ਪਂਜਾਬੀ ਗ਼ਜ਼ਲ


ਸਦੀਆਂ ਪਿਛੋਂ, ਸਜਨ ਅਾਣ ਮਿਲੇ
ਜਿੰਦ ਨਿਮਾਣੀ, ਤਾੲੀਂ ਪਰਾਣ ਮਿਲੇ

ਸਮਝੇ ਸੀ ਕਿ, ਖਤਮ ਕਹਾਨੀ ਏ
ਸਾਮਨੇ ਆਏ ,ਤਾਂ ਹੈਰਾਣ ਮਿਲੇ

ਕਦੀ ਤਾਂ ਮੂਂਹ ਤੋਂ, ਲਾਲ਼ੀ ਚੋਂਦੀ ਸੀ
ਪੀਲੇ ਪੀਲੇ, ਮੁਰਝਾਏ ਇੰਸਾਨ ਮਿਲੇ

ਜਿਥੇ ਕਦੀ,ਮਹਿਫਲ ਜਮਦੀ ਸੀ
ਸਾਰੇ ਮਹਿਲ, ਅਜ ਵੀਰਾਨ ਮਿਲੇ

ਮੇਰੀ ਮੇਰੀ, ਕਰਦਾ ਕਟਦਾ ਬੰਦਾ
ਦੋ ਗ਼ਜ਼ ਜਗਾ, ਵਿਚ ਸ਼ਮਸ਼ਾਨ ਮਿਲੇ

ਦੁਰਲਂਬ ਮਾਨਿਸ਼-ਜੰਮ ਏ ਮਿਲਿਆ
ਨੇਕੀ ਕਰ,ਸ਼ਾੲਿਦ ਭਗਵਾਨ ਮਿਲੇ

"ਥਿੰਦ" ਪਾਪੀ ਤਾਂ,ਆਪੇ ਭੁਗਤੇ ਗਾ
ਇਹੋ ਜਿਹਾ ਨਾ ਕਦੀ ਸ਼ੈਤਾਂਨ ਮਿਲੇ

        ਇੰਜ:ਜੋਗਿੰਦਰ ਸਿੰਘ ' ਥਿੰਦ '
                              (ਸਿਡਨੀ )

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ