ਚੋਕਾ
"ਅੰਨ-ਹੰਡਾਈ ਜਿਂਦ"
"ਅੰਨ-ਹੰਡਾਈ ਜਿਂਦ"
ਜਾਣ ਲਗਿਆਂ
ਉਸ ਵਾਅਦਾ ਕੀਤਾ
ਮੁੜਾਂਗਾ ਛੇਤੀ
ਚੂੜੇ ਵਾਲੀ ਉਡੀਕੇ
ਬੂਹੇ 'ਤੇ ਅੱਖਾਂ
ਪਰ ੳੁਹ ਅਲੋਪ
ਥੌਹ ਨਾ ਪਤਾ
ਗਿਆ ਸੀ ਨਜ਼ਾਇਜ
ਮੁ੍ੜ ਨਾ ਹੋਵੇ
ਕਰੇ ਕਿਵੇਂ ਸ਼ਿੰਗਾਰ
ਮਾਹੀ ਬਾਹਰ
ਪੱਤਝੜ- ਬਹਾਰਾਂ
ਐਵੇਂ ਲੰਘੀਆਂ
ਬੁੱਲੀੰ ਜੰਮੀ ਸਿੱਕਰੀ
ਬਾਹਾਂ ਸੁੱਕੀਆਂ
ਰਹੀ ਨਾ ਮੁਟਿਆਰ
ਕਹਿਰ ਕਮਾ
ਮੁੜਿਆ ਸਾਲਾਂ ਪਿੱਛੋਂ
ਪੈਸੇ ਲੈ ਕਮਾ
ਜੋਬਨ ਲਿਆ ਗਵਾ
ਦੱਸ ਕੀ ਏ ਖੱਟਿਆ।
ਇਂਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ