'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

13 September 2015



ਗਜ਼ਲ

ਪੁਤਰਾਂ ਦੇ ਵਾਂਗ, ਦਰਦਾਂ ਨੂੰ ਪਾਲਿਆ
ਜ਼ਖਮਾਂ ਦੇ ਨਾਲ, ਰਿਸ਼ਤਾ ਬਣਾ ਲਿਆ

ਸੌਖਾ ਸੀ ਬੜਾ ਭਾਵੇ,ਅੱਖ਼ੋਂਂ ਪਰੋਖੇ ਹੋਣਾ
ਸੂਲੀ ਤੇ ਚੜਕੇ ਵੀ,ਇਸ਼ਕ ਨਿਭਾ ਲਿਆ

ਹਵਾ 'ਚ ਭਰੀ, ਇਕ ਅਨੋਖੀ ਦਾਸਤਾਂ
ਕਿਨਾਰੇ ਦੇ ਕੋਲ ਆ,ਬੇੜਾ ਡੁਬਾ ਲਿਆ

ਪੁਟੇਗਾ ਕੋੲੀ ਆ,ਬੁਰਜਾਂ ਦੀ ਨੀਂਹ ਨੂੰ
ੳੇਠੇਗੀ ਦਾਸਤਾਂ,ਕੌਮ ਨੂੰ ਜਗਾ ਲਿਆ

"ਥਿੰਦ" ਕੀ ਲੈਣਾ, ਮਿਟੀ ਫਰੋਲ ਕੇ
ਤੇਰੇ ਤੋਂ ਪਹਿਲਾਂ ,ਕਿਸੇ ਕੀ ਪਾ ਲਿਆ

ਇੰਜ: ਜੋਗਿੰਦਰ ਸਿੰਘ "ਥਿੰਦ"
( ਸਿਡਨੀ )

06 September 2015


ਗਜ਼ਲ
ਹਰ ਇਕ ਬੰਦਾ ਚਾਹੁੰਦਾ ਏ,ਦੌਲਤ,ਮੁਹੱਬਤ ਅਤੇ ਸ਼਼ੁਹਿਰਤ ਨੂੰ
ਅਨੰਖੀ ਤਾਂ ਮਰ ਮਿਟ ਜਾ਼ਂਦਾ,ਜੇ ਕੋਈ ਵੰਗਾਰੇ ਐਵੇਂ ਗੈਰੱਤ ਨੂੰ

ਰੰਗ ਲਹੂ ਦਾ ਇਕੋ ਜਿਹਾ ਭਾਵੇਂ,ਸੀਰਤ ਤਾਂ ਵੱਖਰੀ ਵੱਖਰੀ ਏ
ਕੋਈ ਨਾ ਕਿਸੇ ਦੀ ਖਾਤਰ ਭੱਜੇ,ਦੌੜਨ ਆਪੋ ਅਪਨੀ ਜਰੂੱਤ ਨੂੰ

ਢਾਂਚੇ ਉਤੇ ਝੜਾ ਕੇ ਚਮੜੀ,ਰਬ ਨੇ ਬੁਤ ਬਨਾਏ ਵਖਰੇ ਸਾਰੇ
ਸਾਫ ਦਿਲਾਂ ਦੀ ਇਜ਼ਤ ਹੁੰਦੀ,ਕੋਈ ਨਾ ਪੁਛਦਾ ਸੋਹਣੀ ਸੂਰਤ ਨੂੰ

ਸਾਰੀ ਊਮਰ ਪੜ੍ਹਾ ਲਿਖਾ ਕੇ,ਖੜਿਆਂ ਕੀਤਾ ਜਿਨਾਂ ਲੋਕਾਂ ਨੂੰ
ਆਖਰ ਕੰਦਾਂ ਉਤੇ ਲਟਕਾ ਦੇਂਦੇ ਨੇ,ਹਾਰ ਪਵਾ ਕੇ ਮੂਰਤ ਨੂੰ

ਗਰਜ਼ੀ ਬੰਦਾ ਵੇਖੋ ਖੂਹੇ ਜੁਤਾ,ਪੂਂਝ ਪਸੀਨਾਂ ਉਮਰ ਬਤਾਓਂਦਾ
ਤੇਰੇ ਪਿਛੋਂ ਝਟ ਹੀ ਵੇਖੀਂ ਥਿੰਦ,ਪੰਡਤਾਂ ਆਖਣ ਕਢਦੇ ਮੂਰਤ ਨੂੰ

ਇੰਜ:ਜੋਗਿੰਦਰ ਸਿੰਘ "ਥਿੰਦ"
(ਸਿਡਨੀ)