ਫੁੱਲਾਂ ਵਾਂਗੂ ਖਿੜ ਖਿੜ, ਬੇਗਰਜ਼ ਮਹਿਕ ਖਲਾਰ ਛੱਡੋ ! ਨੇਕੀ ਕਰੋ ਭੁੱਲ ਜਾਵੋ, ਪਿਆਰ ਮਿਨਾਰ ਉਸਾਰ ਛੱਡੋ ! ਓਏ ਦਰਦਾਂ ਵੰਡਾਉਣ ਵਾਲਿਆ ਇੱਕ ਚੀਸ ਤਾਂ ਕਲੇਜੇ ਰਹਿ ਗਈ | ਆਸਾਂ ਦੀ ਲਾਟ 'ਦਿਲ -ਜਲੀ' ਗਮ ਖਾਰ ਬਣ ਅੰਦਰ ਲਹਿ ਗਈ । 'ਥਿੰਦ' ਆਪਣੀ ਹੀ ਅੱਗ ਸੇਕ ਤੂੰ ਭਾਵੇਂ ਭੁੱਬਲ ਹੀ ਬਾਕੀ ਰਹਿ ਗਈ।thindkamboj1939@gmail.com
Labels
- ਪੰਜਾਬੀ ਗਜ਼ਲ (71)
- ਸੇਦੋਕਾ (29)
- ਉਰਦੂ ਗਜ਼ਲ (22)
- ਹਾਇਕੁ (22)
- ਚੋਕਾ (19)
- ਗੀਤ (17)
- ਸ਼ੇਅਰ (6)
- (ਮਾਂ ਦਿਨ ਪਰ) (5)
- (ਇਕ ਖੁਲੀ ਕਵਿਤਾ) (4)
- ਕਵਿਤਾ (4)
- ਤਾਂਕਾ (4)
- ਅੱਖੀਆਂ (3)
- ਪੰਜਾਬੀ ਲੋਕ ਗੀਤ (3)
- ਅਠਾਸੀ (2)
- ਗਜ਼ਲ (2)
- ਹਾਇਬਨ (2)
- Valentine Day (1)
- ਖੁਲ੍ਹੀ ਕਵਿਤਾ (1)
- ਗੀਤ-(ਵਸੀਅਤ) (1)
- ਚੌਕਾ (1)
- ਦਹਨਾ (1)
- ਦਿਵਾਲ( (1)
- ਮਾਂ (1)
- ਯਾਦ--ਜੰਨਮ ਦਿਨ ਤੇ (1)
- ਲੇਖ (1)
- ਸੋਚ (1)
06 September 2015
ਗਜ਼ਲ
ਹਰ ਇਕ ਬੰਦਾ ਚਾਹੁੰਦਾ ਏ,ਦੌਲਤ,ਮੁਹੱਬਤ ਅਤੇ ਸ਼਼ੁਹਿਰਤ ਨੂੰ
ਅਨੰਖੀ ਤਾਂ ਮਰ ਮਿਟ ਜਾ਼ਂਦਾ,ਜੇ ਕੋਈ ਵੰਗਾਰੇ ਐਵੇਂ ਗੈਰੱਤ ਨੂੰ
ਰੰਗ ਲਹੂ ਦਾ ਇਕੋ ਜਿਹਾ ਭਾਵੇਂ,ਸੀਰਤ ਤਾਂ ਵੱਖਰੀ ਵੱਖਰੀ ਏ
ਕੋਈ ਨਾ ਕਿਸੇ ਦੀ ਖਾਤਰ ਭੱਜੇ,ਦੌੜਨ ਆਪੋ ਅਪਨੀ ਜਰੂੱਤ ਨੂੰ
ਢਾਂਚੇ ਉਤੇ ਝੜਾ ਕੇ ਚਮੜੀ,ਰਬ ਨੇ ਬੁਤ ਬਨਾਏ ਵਖਰੇ ਸਾਰੇ
ਸਾਫ ਦਿਲਾਂ ਦੀ ਇਜ਼ਤ ਹੁੰਦੀ,ਕੋਈ ਨਾ ਪੁਛਦਾ ਸੋਹਣੀ ਸੂਰਤ ਨੂੰ
ਸਾਰੀ ਊਮਰ ਪੜ੍ਹਾ ਲਿਖਾ ਕੇ,ਖੜਿਆਂ ਕੀਤਾ ਜਿਨਾਂ ਲੋਕਾਂ ਨੂੰ
ਆਖਰ ਕੰਦਾਂ ਉਤੇ ਲਟਕਾ ਦੇਂਦੇ ਨੇ,ਹਾਰ ਪਵਾ ਕੇ ਮੂਰਤ ਨੂੰ
ਗਰਜ਼ੀ ਬੰਦਾ ਵੇਖੋ ਖੂਹੇ ਜੁਤਾ,ਪੂਂਝ ਪਸੀਨਾਂ ਉਮਰ ਬਤਾਓਂਦਾ
ਤੇਰੇ ਪਿਛੋਂ ਝਟ ਹੀ ਵੇਖੀਂ ਥਿੰਦ,ਪੰਡਤਾਂ ਆਖਣ ਕਢਦੇ ਮੂਰਤ ਨੂੰ
ਇੰਜ:ਜੋਗਿੰਦਰ ਸਿੰਘ "ਥਿੰਦ"
(ਸਿਡਨੀ)
Subscribe to:
Post Comments (Atom)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ