ਗਜ਼ਲ
ਬਦਲ ਜਾਂਦੇ ਨੇ ਮੌਸਮ,ਹਵਾਵਾਂ ਦੇ ਨਾਲ
ਜਿਵੇ ਬਦਲੇ ਕਿਸਮੱਤ ,ਦੁਆਵਾਂ ਦੇ ਨਾਲ
ਤੇਰੀ ਦਾਸਤਾਂ ਕਹਿਣਗੇ,ਚਿਰਾਂ ਤੱਕ ਲੋਕੀ
ਲੋਕ ਸੇਵਾ ਜੋ ਕੀਤੀ ਹੈ ,ਤੂੰ ਚਾਵਾਂ ਦੇ ਨਾਲ
ਕਿਸਮੱਤ 'ਚ ਹੋਵੇ ਤਾਂ, ਬੜਾ ਨਿੱਘ ਆਵੇ
ਮਾਂਵਾਂ ਦੀਆਂ ਦਿਤੀਆਂ, ਸਜ਼ਾਵਾਂ ਦੇ ਨਾਲ
ਝੁਕ ਝੂਕ ਸਲਾਮਾਂ ਤੁਨੂੰ, ਕਰੇਗੀ ਦੁਣੀਆਂ
ਚਲੇਂਗਾ ਜੇਕਰ ਸਦਾ ਤੂੰ ਭਰਾਂਵਾਂ ਦੇ ਨਾਲ
ਬਾਹਾਂ 'ਚ ਬੱਲ੍ਹ ਤੇਰੇ, ਸਦਾ ਨਹੀਂੳਂ ਰਹਿਣਾ
ਬੜੇ ਬੜੇ ਢੱਲ੍ਹ ਜਾਂਦੇ ਵੇਖੇ , ਛਾਂਵਾਂ ਦੇ ਨਾਲ
ਦੱਗ੍ਹਾ ਕਰਨ ਤੋਂ ਪਹਿਲਾਂ, ਜਾਣ ਕੱਢ ਲੈਂਦਾ
ਜੀਂਦੇ ਸੀ ਹਮੇਸ਼ਾਂ ਅਸੀਂ ਤੇਰੀ ਸਾਂਹਾਂ ਦੇ ਨਾਲ
'ਥਿੰਦ' ਤੋਬਾ ਨਾ ਕੀਤੀ, ਤਾਂ ਪੱਛਤਾਵੇਂਗਾ ਤੂੰ
ਪੰਡ ਤੇਰੀ ਜਦੋਂ ਭਰ ਗਈ, ਗੁਨਾਹਾਂ ਦੇ ਨਾਲ
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ