ਗਜ਼ਲ
ਜਦੋਂ ਰੂਹਿ ਤਿਰਹਾਈ ਹੁੰਦੀ ਹੈ,ਮੈ ਹੱਥ ਕਲਮ ਨੂੰ ਪਾ ਲੈੰਦਾ
ਜਿਓਂ ਜਿਓਂ ਫੁਰਨੇ ਫੁਰਦੇ ਨੇ, ਗਜ਼ਲਾਂ ਤੇ ਗੀਤ ਬਣਾ ਲੈੰਦਾ
ਡੁਬਦੇ ਸੂਰਜ ਦੀ ਲਾਲੀ ਨੂੰ, ਅਪਣੀ ਉੰਗਲਾਂ ਤੇ ਲੈ ਲੈ ਕੇ
ਯਾਦਾਂ ਦੀ ਅਲ਼੍ੱੜ ਕਹਾਣੀ ਦੇ,ਫੱਰਕਦੇ ਬੁਲਾਂ ਤੇ ਲਾ ਲੈੰਦਾ
ਮੱਸਿਆ ਦੀਆਂ ਰਾਤਾਂ ਨੂੰ, ਫੱੜ੍ਹ ਜੁੱਗਨੂੰ ਦੀਆਂ ਲਾਟਾਂ ਨੂੰ
ਭੁਲ ਬੈਠੇ ਸੱਜਨਾਂ ਦੀ ਖਾਤਰ, ਯਾਦਾਂ ਦੇ ਦੀਪ ਜਗਾ ਲੈੰਦਾ
ਜੱਦ ਕਦੀ ਉਹ ਸੁਪਨੇ ਵਿ'ਚ, ਮਿਲ ਜਾਂਦੇ ਨੇ ਮੋੜਾਂ ਤੇ
ਫੱੜ ਉਹਦੀ ਨਰਮ ਕਲਾਈ ਨੂੰ,ਅਪਣੇ ਕੋਲ ਬਠਾ ਲੈੰਦਾ
ਸੁਪਨੇ ਆਖਰ ਸੁਪਨੇ ਨੇ,ਕੱਦ ਝੋਲੀ ਕਿਸੇ ਦੇ ਪੈੰਦੇ ਨੇ
"ਥਿੰਦ"ਤਾਂ ਉਹਿਦੇ ਫੁਲਾਂ ਦੇ, ਕੰਡੇ ਵੀ ਸੀਨੇ ਲਾ ਲੈੰਦਾ
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)

No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ