'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

06 July 2016

                 
                ਗਜ਼ਲ਼

ਨਾਂ ਤੂੰ ਜਾਣੇ ਨਾਂ ਮੈਂ ਜਾਣਾਂ,ਫਿਰ ਵੀ ਸਾਂਝ ਪੁਰਾਣੀ ਲੱਗਦੀ ਏ
ਆਏ ਵੀ ਨਾਂ ਖਾਬਾਂ ਵਿਚ, ਪਰ ਸ਼ਕਲ ਪਹਿਚਾਣੀ ਲੱਗਦੀ ਏ

ਮਿਟੀ ਤੇਰੀ ਮੇਰੀ ਇਕੋ ਜਿਹੀ,ਖਿਚ ਵੀ ਦਿਸੇ ਬਰਾਬਰ ਹੈ
ਮੁੱਦਤਾਂ ਹੋਈਆਂ ਭੁਲੀ ਨਾਂ ਇਹ, ਓਹੀ ਕਹਾਣੀ ਲੱਗਦੀ ਏ

ਪਾਗਲਪਣ ਹੈ ਜਾਂ ਕੋਈ ਕਰਿਸ਼ਮਾਂ,ਜਾਂ ਅੱਸਰ ਮਸਾਨਾਂ ਦਾ
ਉਠਦੇ ਬਹਿੰਦੇ ਦਿਸਣ ਚੁਫੇਰੇ, ਅਨੋਖੀ ਹੀ ਤਾਣੀ ਲੱਗਦੀ ਏ

ਜਿਥੇ ਨਿੱਘ ਨਹੀ ਮਿਲਦਾ, ਸਾਨੂੰ ਅਪਣੀਆਂ ਬੁਕਲਾਂ ਦਾ
ਤਾਂ ਓਥੇ ਰੂਹਿ ਤ੍ਰਿਹਾਈ ਨੂੰ, ਹਰ ਚੀਜ਼ ਬੇਗਾਨੀ ਲਗਦੀ ਏ

 ਸਮਝ ਨਹੀ ਆਉਂਦੀ ਮੈਨੂੰ ਕਿ, ਮੈਥੋਂ ਕਿਸੇ ਨੇ ਕੀ ਏ ਲੈਣਾ
ਕਿਹੜੀ ਰੂਹਿ ਹੈ ਮੇਰੇ ਪਿਛੇ ਜੋ, ਮੇਰੀ ਦੀਵਾਨੀ ਲੱਗਦੀ ਏ 

ਗੈਰਾਂ ਹੱਥੋਂ ਮਰ ਕੇ ਵੀ ਤਾਂ, ਉਕਾ ਚੈਣ ਨਹੀ ਮਿਲਨਾਂ ਸਾਨੂੰ
ਅਪਣਿਆਂ ਹੱਥੋਂ ਮੋਤ ਵੀ ਸਾਨੂੰ, ਬਹੁਤ ਸੁਹਾਣੀ ਲੱਗਦੀ ਏ

"ਥਿੰਦ"ਹੁਣ ਜੱਦ ਉਹ ਭੁਲ ਭਲਾ ਕੇ ਆ ਗਐ ਤੇਰੇ ਦਰ ਤੇ
ਨਾ ਬੱਖਸ਼ੇਂ ਤਾਂ ਦੁਣਿਆਂ ਨੂੰ, ਇਹ ਤੇਰੀ ਨਾਦਾਨੀ ਲੱਗਦੀ ਏ

            ਇੰਜ: ਜੋਗਿੰਦਰ ਸਿੰਘ "ਥਿੰਦ"
                           ( ਸਿਡਨੀ )







No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ