'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

21 July 2016

                      
                          ਗਜ਼ਲ
ਸਾਗਰ ਦੇ ਕੰਡਿਆਂ ਤੇ, ਕਈ ਲੋਗ ਪਿਆਸੇ ਰਹਿ ਜਾਂਦੇ
ਜਾਂਦੇ ਜਾਂਦੇ ਰਾਹੀ ਕਈ, ਐਵੇਂ ਗੱਲ ਪਤੇ ਦੀ ਕਹਿ ਜਾਂਦੇ

ਝੂਠ ਕਿਸੇ ਦੀ ਜਾਣ ਬਚਾਵੇ ਤਾਂ,ਸੱਚ ਵੀ ਨੀਵਾਂ ਪੈ ਜਾਦਾਂ
ਸੱਚ ਬੋਲਕੇ ਜੋ ਸੂਲੀ ਚੜ੍ਹਦੇ, ਧੁਰ ਦਿਲਾਂ 'ਚ ਲੈਹਿ ਜਾਂਦੇ

ਸੁਪਨੇ ਵਿਚ ਆਮ ਉਨਾਂ ਦਾ, ਝੋਲਾ ਜਿਹਾ ਹੀ ਪੈਂਦਾ ਏ
ਹਰ ਰਾਤ ਉਹ ਚੁਪ ਚਪੀਤੇ ਆ ਸਰਹਾਣੇ ਬਹਿ ਜਾਂਦੇ

ਇਸ ਤੱਤੀ ਜਿੰਦਗੀ ਦਾ,ਹੁਣ ਟੁਟਿਆ ਪਿਆ ਕਿਨਾਰਾ ਏ
ਆਓੁਂਦੇ ਆਉਂਦੇ ਹਾਸੇ ਵੀ, ਬਸ ਬੁਲਾਂ ਤੇ ਹੀ ਰਹਿ ਜਾਂਦੇ

ਪਾ ਭਲੇਖੇ ਪੁਨਾਂ ਤੇ ਪਾਪਾਂ ਦੇ, ਭੰਬਲ ਭੂਸੇ ਪਾਇਆ ਏ
ਡ੍ਰਾਵੇ ਤੇ ਲਾਲਚ ਸੁਣ ਸੁਣ ,ਥਿੰਦ ਢੇਰੀ ਢਾਹ ਬਹਿ ਜਾਂਦੇ

                        ਇੰਜ: ਜੋਗਿੰਦਰ ਸਿੰਘ "ਥਿੰਦ"
                                           (ਸਿਡਨੀ) 















         

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ