'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

24 October 2016


                             ਗਜ਼ਲ
ਰੱਖ ਸਾਂਭ ਕੇ ਪੂੰਜੀ ਹੁਸਨਾਂ ਦੀ,
                              ਨਿਤ ਨਹੀਂਉਂ ਫਿਰ ਕਰਦਾਨ ਆਉਣੇ

ਗਿਆ ਵੱਕਤ ਨਾਹੀਂ ਮੁ੍ੜ ਆਵੇ
                             ਨਹੀ ਅੱਜ ਦੇ ਫਿਰ ਮਿਹਰਬਾਨ ਆਉੁਣੇ

ਫੁਲ ਕਿਕਰਾਂ ਦੇ ਵੀ ਝੱੜ ਜਾਣੇ,
                              ਬਾਗਾਂ ਵਿਚ ਨਾ ਸਦਾ ਇੰਸਾਨ ਆਉਣੇ

ਆਲ੍ਹਣੇ ਛੱਡ ਪੰਛੀਆਂ ਉੱਡ ਜਾਣਾਂ,
                              ਨਹੀਂ ਕੱਦੇ ਇਥੇ ਨਵੇਂ ਮਹਿਮਾਨ ਆਉਂਣੇ 

ਵੱਕਤ ਨਾਲ ਪਰਛਾਵੇਂ ਢੱਲ੍ਹ ਜਾਣੇ,
                              ਮੁੱਖ ਤੋਂ ਆਸ਼ਕ ਨਾ ਸੱਦਾ ਕੁਰਬਾਨ ਆੳੇਣੇਂ

"ਥਿੰਦ"ਬਾਲ ਦੀਵੇ ,ਤਾਕ ਰੱਖ ਖੁਲੇ੍
                               ਦੀਣ ਦੁਣੀਆਂ ਦੇ ਮਾਲਿਕ ਭੱਗਵਾਨ ਆਉਂਣੇ

                                      ਇੰਜ: ਜੋਗਿੰਦਰ ਸਿੰਘ "ਥਿੰਦ"
                                                           (ਸਿਡਨੀ)

                              
                             



12 October 2016



                              ਗਜ਼ਲ  
ਸ਼ੁਕਰਾਨਾ ਰੱਬ ਦਾ ਸਦਾ ਕਰਦਾ ,ਵੇਹਿਲੇ ਬਹਿ ਤੈਨੂੰ ਬਣਾਇਆ ਏ
ਚੰਦ ਚਾਨਣੀ ਤੋਂ ਚੱਮਕ ਲੈਕੇ, ਸੱਜਰੀ ਸਵੇਰ ਨੂੰ ਮੁਖ ਤੇ ਲਾਇਆ ਏ

ਬੁਲਬੁਲੇ ਫੜ ਬਣਾ ਝਾਂਝਰ ਡਿਗਦੇ ਝਰਨਿਆਂ ਦਾ ਸੰਗੀਤ ਭਰਿਆ
ਝਾਂਝਰ ਸ਼ੌਕ ਸ਼ੰਗਾਰ ਦੀ ਪਾ ਪੈਰੀਂ, ਦਿਲ ਦਰਯਾ ਹਯਾ ਦਾ ਪਾਇਆ ਏ

ਸੱਤ ਸਮੁੰਦਰਾਂ ਨੂੰ ਰਿੜਕ ਰਿੜਕ ਕੇ, ਅੱਜਬ ਤਰਾਂ ਦੇ ਅੱਰਕ ਕੱਢੇ
ਤੇਜ ਸੂਰਜ ਦਾ ਪਾ ਗੁਣ੍ਹ ਮਿਟੀ, ਕਿਸ ਜੁਗਤ ਦੇ ਨਾਲ ਲਿਪਾਇਆ ਏ

ਰੱਘ ਰੱਘ ਵਿਚ ਵੱਗੇ ਸ਼ਰਬੱਤ, ਨੈਨਾਂ ਵਿਚ ਅਜ਼ੀਬ ਏ ਚਮੱਕ ਦਿਸਦੀ
ਬੱਦੋ ਬੱਦੀ ਦੰਦਾ ਚੋਂ ਕਿਰਨ ਹਾਸੇ, ਕੱਦੀ ਕੁੰਡਲਾਂ ਮੁਖ ਛਪਾਇਆ ਏ

ਮੱਸਤੀਆਂ ਨਾਲ ਘਾੜਾ ਘੜ ਕੇ, ਵੇਖੇ ਆਪ ਹੀ ਅੱਪਣੀ ਕਿਰਤ ਤਾਈਂ
"ਥਿੰਦ" ਕਿਓਂ ਨਾਂ ਕੁਰਬਾਨ ਜਾਵੇ, ਜਿਨੂੰ ਰੱਬ ਵੀ ਵੇਖ ਸ਼ਰਮਾਇਆ ਏ

                             ਇੰਜ: ਜੋਗਿੰਦਰ ਸਿੰਘ "ਥਿੰਦ"
                                                 (ਸਿਡਨੀ)