ਗਜ਼ਲ
ਰੱਖ ਸਾਂਭ ਕੇ ਪੂੰਜੀ ਹੁਸਨਾਂ ਦੀ,
ਨਿਤ ਨਹੀਂਉਂ ਫਿਰ ਕਰਦਾਨ ਆਉਣੇ
ਗਿਆ ਵੱਕਤ ਨਾਹੀਂ ਮੁ੍ੜ ਆਵੇ
ਨਹੀ ਅੱਜ ਦੇ ਫਿਰ ਮਿਹਰਬਾਨ ਆਉੁਣੇ
ਫੁਲ ਕਿਕਰਾਂ ਦੇ ਵੀ ਝੱੜ ਜਾਣੇ,
ਬਾਗਾਂ ਵਿਚ ਨਾ ਸਦਾ ਇੰਸਾਨ ਆਉਣੇ
ਆਲ੍ਹਣੇ ਛੱਡ ਪੰਛੀਆਂ ਉੱਡ ਜਾਣਾਂ,
ਨਹੀਂ ਕੱਦੇ ਇਥੇ ਨਵੇਂ ਮਹਿਮਾਨ ਆਉਂਣੇ
ਵੱਕਤ ਨਾਲ ਪਰਛਾਵੇਂ ਢੱਲ੍ਹ ਜਾਣੇ,
ਮੁੱਖ ਤੋਂ ਆਸ਼ਕ ਨਾ ਸੱਦਾ ਕੁਰਬਾਨ ਆੳੇਣੇਂ
"ਥਿੰਦ"ਬਾਲ ਦੀਵੇ ,ਤਾਕ ਰੱਖ ਖੁਲੇ੍
ਦੀਣ ਦੁਣੀਆਂ ਦੇ ਮਾਲਿਕ ਭੱਗਵਾਨ ਆਉਂਣੇ
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ