ਪੰਜਾਬੀ ਗਜ਼ਲ
ਇਹ ਜ਼ਮੀਨ ਤਾਂ ਸੱਦਾ ਏਦਾਂ ਈ ਚੱਲਦੀ ਰਹੇਗੀ
ਸਵੇਰ ਹੋਕੇ ਸਦਾ ਏਦਾਂ ਈ ਸ਼ਾਮ ਢੱਲਦੀ ਰਹੇਗੀਗੱਗਨ ਤੇ ਚੰਨ ਤਾਰੇ ਸੂਰਜ ਚੰਮਕਨਗੇ ਹਮੇਸਾਂ
ਕੋਈ ਨਾ ਕੋਈ ਸੋਹਿਨੀ ਕੱਚੇ ਤੇ ਠੱਲ੍ਹਦੀ ਰਹੇਗੀ
ਝਰਨੇ ਹਮੇਸ਼ਾਂ ਪਹਾੜਾਂ 'ਚ ਵੱਗਦੇ ਹੀ ਰਹਿਨ ਗੇ
ਇਸ਼ਕ ਜਵਾਲਾ ਦਿਲਾਂ ਵਿਚ ਸੱਦਾ ਜੱਲਦੀ ਰਹੇਗੀ
ਪੱਤਝੜ ਬਹਾਰਾਂ ਦਾ ਚੱਕਰ ਏਦਾਂ ਰਹੇਗਾ ਸੱਦਾ
ਨਰਕਾਂ ਤੇ ਸੁਰਗਾਂ ਦੀ ਕਹਾਨੀ ਤਾਂ ਚੱਲਦੀ ਰਹੇਗੀ
ਕੱਚੀ ਹੈ ਜਿ਼ਨਦਗੀ ਕਿਓਂ ਭੁਲ ਬੈਠੇ ਹਾਂ ਸਚਾਈ ਨੂੰ
ਥਿੰਦ ਅੱਜ ਦੀ ਗੱਲ ਕੁਝ ਦਿਨਾਂ ਪਿਛੋਂ ਕੱਲਦੀ ਰਹੇਗੀ
ਇੰਜ; ਜੋਗਿੰਦਰ ਸਿੰਘ "ਥਿੰਦ"
(ਸਿਡਨੀ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ