ਗਜ਼ਲ
ਝੂਠ ਪਾਖੰਡ ਦਾ ਰਾਜ ਹੈ,ਸੱਚ ਰਹਿ ਗਿਆ ਟਾਂਵਾਂ ਟਾਂਵਾਂ
ਖਾਲੀ ਹੋ ਗਐ ਆਹਿਲਨੇ, ਹੌਕੇ ਭਰਦੀਆਂ ਨੇ ਸਭੇ ਮਾਵਾਂ
ਜਿਹਦੇ ਹੱਥ ਲਗਾਮ ਅੱਜ, ਜਿਧਰ ਚਾਹੈ ਉਹ ਲੈਅ ਜਾਣ
ਮਾੜੇ ਦੀ ਨਹੀ ਏ ਚਲਦੀ, ਜੋਿਨੀਆਂ ਮਰਜ਼ੀ ਮਾਰੇ ਧਾਂਹਾਂ
ਥਾਂ ਥਾਂ ਡੇਰੇ ਨੇ ਲੁਟ ਦੇ, ਭੋਲੇ ਭਾਲੇ ਨੇ ਵੇਖੋ ਫੱਸਦੇ ਆ
ਵੱਖਰਾ ਵੱਖਰਾ ਰੱਬ ਪਾਲਦੇ, ਜਿਵੇਂ ਪਾਲਣ ਮੱਜਾਂ ਗਾਂਵਾਂ
ਕੋਈ ਡਿਗਦੇ ਉਤੇ ਰੂੜੀਆਂ, ਕੋਈ ਡਿਗਿਆ ਚੁਰਾਹੇ ਜਾ
ਕੁਤੇ ਮੂੰਹ ਪੈਅ ਨੇ ਚੱਟਦੇ , ਬੇੜੀ ਡੋਬੀ ਏ ਆਪ ਮਲਾਂਹਾਂ
ਵੇਖੋ ਸੀਨੇ ਲਾ ਕੇ ਗੱਮ ਨੂੰ, ਕਈ ਲੱਟਕੇ ਟਾਣੀਆਂ ਨਾਲ
ਕਿਤੇ ਲੱਗੀ ਅੱਗ ਜ਼ਮੀਰ ਨੂੰ, ਧਵਾਖੀਆਂ ਪੈਈਆਂ ਨੇ ਛਾਂਵਾਂ
ਦਿਨ ਦੀਵੀਂ ਨੇ ਡਾਕੇ ਵਜਦੇ, ਹਰ ਪਾਸੇ ਮੱਚੀ ਹਾਹਾ ਕਾਰ
"ਥਿੰਦ" ਮੰਡੀ ਵਿਕਣ ਮਲਾਵਟਾਂ,ਸੱਭੇ ਸੋਚਣ ਕਿਹਨੂੰ ਖਾਂਵਾਂ
ਇੰਜ: ਜੋਗਿੰਦਰ ਸਿੰਘ "ਥਿੰਦ"
( ਸਿਡਨੀ )