'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

18 October 2018

My photo
                       ਗਜ਼ਲ
ਇਸ ਸ਼ਹਿਰ ਦੇ ਫੁਲ ਵੀ ਸਜਨਾਂ , ਤੈਨੁੰ ਵੇਖ ਕੇ ਖਿੜਦੇ ਨੇ
ਮਹਿਕਾਂ ਵੰਡਣ ਮੁਠਾਂ ਭਰ ਭਰ, ਹੱਥ ਤੇਰੇ ਜੱਦ ਫਿਰਦੇ ਨੇ

ਇਸ ਬਾਗ ਦੀ ਪੌਣ ਵੀ ਹੁਣ ਤਾਂ, ਗੀਤ ਸੁਣਾਵੇ  ਲੋਕਾਂ ਨੂੰ
ਬਦੋ ਬਦੀ ਹੀ ਅੱਖ ਲੱਗ ਜਾਂਦੀ, ਉਡਦੇ ਪੰਛੀ ਕਿਰਦੇ ਨੇ

ਘਰ ਘਰ ਉਠੀ ਚਰਚਾ ਤੇਰੀ ,ਕੋਠੇ ਚੜ੍ਹ ਚੜ੍ਹ ਵੇਖਣ ਲੋਕੀਂ
ਉਹਨਾਂ ਨੂੰ ਤੂੰ ਜਾਦੂਗਰ ਲੱਗੇਂ ,ਤੌਰ ਪੁਵਾਏ ਅਪਣੇ ਸਿਰਦੇ ਨੇ

ਚੰਨ ਤਾਰਿਆਂ ਦਾ ਵਾਸੀ ਲਗੇਂ, ਕਿਥੋਂ ਆਂਯੋਂ ਇਸ ਧਰਤੀ ਤੇ
ਆਪ ਮੁਹਾਰੇ ਰੁਖ ਵੀ ਝੂਮਣ,ਜਿਵੇਂ ਤੈਨੂੰ ਉਡੀਕਦੇ ਚਿਰਦੇ ਨੇ

ਜਿਥੋਂ ਦੀ ਤੂੰ ਲਣਗਦਾ ਸਜਨਾਂ, ਉਹ ਰਾਹਿ ਨੇ ਭਾਗਾਂ ਵਾਲੇ
ਹਰ ਰੱਸਤੇ ਦੇ ਕਣ ਕਣ ਉਠ, ਪੈਰ ਚੁਮਣ ਲੈਈ ਭਿੜਦੇ ਨੇ 

 ਏਦਾਂ ਦੇ ਉਹਦੇ ਕ੍ਰਿਸ਼ਮੇ ਵੇਖੇ, ਚਿਸ਼ਮੇਂ ਫੁਟੇ ਮਾਰੂ ਥੱਲ ਵਿਚ 

"ਥਿੰਦ" ਹਰ ਮਹਿਫਲ ਦੇ ਵਿਚਕਿਸੇ ਉਸੇ ਦੇ ਹੀ ਛਿੜਦੇ ਨੇ



                                   ਇੰਜ: ਜੋਗਿੰਦਰ ਸਿੰਘ "ਥਿੰਦ"
                                                        ( ਸਿਡਨੀ )

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ