ਗਜ਼ਲ
ਕੀ ਕੁਝ ਨਾ ਕੀਤਾ ਸਾਰੀ ਉਮਰ ਜੀਣ ਦੇ ਲੈਈ
ਦੋ ਘੁਟ ਅੰਮ੍ਰਿਤ ਦੇ ਨਾ ਮਿਲ ਸੱਕੇ ਪੀਣ ਦੇ ਲੈਈ
ਮਹਿਫਲ ਦਾ ਸ਼ੰਗਾਰ ਜੋ ਹਮੇਸ਼ਾਂ ਹੀ ਬਣਦੇ ਰਹੇ
ਤਰਸਦੇ ਨੇ ਅੱਜ ਉਹ ਦੋ ਗਜ਼ ਜ਼ਮੀਨ ਦੇ ਲੈਈ
ਭੁਲੇ ਤਾਂ ਉਕਾ ਨਹੀ ਫਿਰ ਵੀ ਸ਼ੱਕ ਕਿਓਂ ਹੋ ਰਿਹਾ
ਨਜ਼ਰਾਂ ਉਠਾ ਕੇ ਵੇਖੋ ਜ਼ਰਾ ਸਾਡੇ ਯਕੀਨ ਦੇ ਲੈਈ
ਮਾਸੂਮ ਬਣਕੇ ਰੱਸਤੇ 'ਚ ਬੈਠੇ ਨੇ ਹਰ ਰੋਜ਼ ਵਾਂਗੂੰ
ਮਸ਼ਹੂਰ ਬੜੇ ਉਹ ਬੁਕਲ ਵਿਚ ਸੰਗੀਨ ਦੇ ਲੈਈ
ਹਰ ਸਤਾਰਾ ਮੈਂ ਸੁਪਨਿਆਂ ਵਿਚ ਗਾਹਿ ਮਾਰਿਆ
ਕੋਈ ਵੀ ਨਾ ਮਿਲੀ ਕਿਰਨ ਸੀਨਾ ਸੀਣ ਦੇ ਲੈਈ
ਮਿਲਦੇ ਰਹੇ ਹਰ ਇਕ ਨੂੰ ਤਾਂ ਮੁਸਕਾਂਨਾ ਦੇ ਨਾਲ
ਲੋਕਾਂ ਕੋਲ ਕੁਝ ਨਹੀਂ "ਥਿੰਦ" ਗੱਮਗੀਨ ਦੇ ਲੈਈ
ਜੋਗਿੰਦਰ ਸਿੰਘ "ਥਿੰਦ"
(ਸਿਡਨੀ)

No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ