'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

23 August 2019

                              ਗਜ਼ਲ
ਅਜੇ ਤਾਂ ਸਹਿਕਦਾ ਏ ਦਿਲ ਮਰਜਾਣੇ ਦਾ
ਆਸ਼ਕੀ ਦਾ ਤੋ ਸਿਖਰ ਹੈ ਇਸ ਪ੍ਰਵਾਨੇ ਦਾ

ਐਵੇਂ ਉਡਿਆ ਨਾ ਕਰ ਤੂੰ ਅਕਾਂਸ਼ਾਂ ਦੇ ਵਿਚ
ਕਦੋਂ ਨੀਯਤ ਬਦਲੇਗੀ ਕੀ ਪਤਾ ਜਮਾਨੇ ਦਾ

ਖਾਕ ਉਡੂਗੀ ਤਾਂ ਪਹੁੰਚੂ ਗੀ ਹੀ ਤੇਰੇ ਦਰ ਤੇ
ਕੀਤਾ ਨਾ ਪੱਕਾ ਕਿਓਂ ਮੱਕਬਰਾ ਦੀਵਾਨੇ ਦਾ

ਅੱਜ ਤੱਕ ਨਾ ਭੁਲੀ ਤੇਰੀ ਕਹਿਰ ਦੀ ਨਜ਼ਰ
ਚਾ ਫਿਰ ਚੜੀਆ ਮੈਨੂੰ ਉਹੀ ਜ਼ਖਮ ਖਾਣੇਦਾ

ਸਮੁੰਦਰਾਂ ਨਾਲ ਤੇਰੀ ਦੋਸਤੀ ਮੇਰੀ ਦੁਸ਼ਮਨੀ
ਮੱਜ਼ਾ ਆਵੇ ਗਾ ਹੁਣ ਤਾਂ ਉਸ ਪਾਰ ਜਾਣੇਦਾ

"ਥਿੰਦ"ਹੁਣ ਨਾ ਉਹ ਜ਼ਖੰਮ ਤੇ ਨਾ ਉਹ ਚੀਸਾ
ਕਿਨਾ ਹੀ ਫਰਕ ਹੈ ਇਸ ਤੇ ਉਸ ਜ਼ਮਾਨੇ ਦਾ ।
                          ਜੋਗਿੰਦਰ ਸਿੰਘ "ਥਿੰਦ"
                                        (ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ