ਗਜ਼ਲ
ਦਿਲ ਜਲਿਆਂ ਦਾ ਦਿਲ ਜਲਾਕੇ ਤੈਨੂੰ ਕੀ ਮਿਲਆ
ਸਾਨੂੰ ਸੱਤਿਆਂ ਨੂੰ ਹੋਰ ਸਤਾ ਕੇ ਤੈਨੂੰ ਕੀ ਮਿਲਆ
ਸਾਰੀ ਉਮਰ ਤੇਰੀ ਇਕ ਝੱਲਕ ਨੂੰ ਤਰਸਦੇ ਰਹੇ
ਮਰਨ ਪਿਛੋਂ ਮੇਰਾ ਬੁਤ ਬਣਾ ਕੇ ਤੈਨੂੰ ਕੀ ਮਿਲਆ
ਹਰ ਰਾਤ ਦੇ ਪਿਛੋਂ ਤੂੰ ਭੁਲ ਜਾਣ ਦੀ ਸੌੰਹੁ ਖਾਦੀ
ਹਰ ਸ਼ਾਮ ਦੇ ਪਿਛੋਂ ਫਿਰ ਆ ਕੇ ਤੈਨੂੰ ਕੀ ਮਿਲਆ
ਸਾਰੀ ਉਮਰ ਹੀ ਵੇਖੋ ਅਸੀਂ ਤਾਂ ਧੁਖਦੇ ਹੀ ਰਿਹੇ ਹਾਂ
ਮੇਰੇ ਨਾਲ ਹੀ ਤੱਕਦੀਰ ਮਿਲਾਕੇ ਤੈਨੂੰ ਕੀ ਮਿਲਆ
ਮੇਰੇ ਦਰ ਤੋਂ ਕੱਦੀ ਤੈਨੂੰ ਵੱਫਾ ਦਾ ਖੈਰ ਨਹੀਂ ਜੁੜਿਆ
ਜਾਣ ਬੁਝਕੇ ਆਪ ਹੀ ਧੋਖਾ ਖਾ ਕੇ ਤੈਨੂੰ ਕੀ ਮਿਲਆ
ਅਸੀਂ ਲੱਖ ਕੱਸਮਾਂ ਖਾਦੀਆਂ ਕਿ ਮੂੰਹੌਂ ਨਾਂ ਨਹੀਂ ਲੈਣਾ
ਭਰੀ ਮਹਿਫਲ ਮੇਰੀ ਗਜ਼ਲ ਗਾ ਕੇ ਤੈਨੂੰ ਕੀ ਮਿਲਆ
"ਥਿੰਦ" ਜੀਂਦੇ ਜੀ ਤੂੰ ਕੱਦੀ ਸਾਡੀ ਕੱਦਰ ਨਾ ਕੀਤੀ
ਮੇਰੀ ਕੱਬਰ ਉਤੇ ਦੀਪ ਜਗਾ ਕੇ ਤੈਨੂੂੰ ਕੀ ਮਿਲਆ
ਇੰਜ: ਜੋਗਿੰਦਰ ਸੀੰਘ "ਥਿੰਦ"
(ਸਿਡਨੀ)

No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ