'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

20 March 2020

                             ਗਜ਼ਲ
ਖੜੇ ਨੇ ਬਣ ਸੰਵਰ ਕੇ ਅੱਜ ਸ਼ਾਮਤ ਕਿਸੇ ਦੀ ਆਈ
ਇਸ ਗਲੀ ਨਾ ਆਓਣਾ ਲੋਕੋ ਉਹ ਬੈਠੇ ਕਮੰਦ ਲਾਈ

ਕਾਬੂ ਜੋ ਕੀਤਾ ਅੱਜ ਤੱਕ ਉਹ ਪਾਣੀ ਨਾ ਮੂਹੋਂ ਮੰਗੇ
ਇਹ ਨੇ ਕਾਤਲ ਬੜੇ ਪੁਰਾਣੇ ਮੁਢੋਂ ਰੱਬੀ ਦਾਤ ਪਾਈ

ਮਿਨਤਾਂ ਵੀ ਕੰਮ ਨਾ ਆਵਣ ਤਰਸ ਨਾ ਖਾਵਣ ਮੂਲੋਂੱ
ਹੱਥ ਨਾ ਆਊ ਵੇਲਾ ਵਿਗੜੂ ਹੁਣ ਤੱਕ ਬਣੀ ਬਨਾਈ

ਇਹਨਾਂ ਜਿਥੇ ਵੀ ਨਜ਼ਰ ਰੱਖੀ ਹੋਏ ਤਬਾਹਿ ਨੇ ਸਾਰੇ
ਮੇਰੇ ਸੀਨੇ ਦੇ ਦਾਗ ਅੱਜ ਵੀ ਦੇਂਦੇ ਹੀ ਪੲੈ ਨੇ ਗਵਾਹੀ

ਮੈਨੂੰ ਵੇਖ ਸਹੀ ਸਿਲਾਮੱਤ ਉਹ ਹੈਰਾਨ ਬੜੇ ਨੇ ਹੋਏ
ਉਹਨਾਂ ਤੋਂ ਬੱਚਕੇ ਆ ਗੲੈ ਲੋਗ ਦੇਂਦੇ ਨੇ ਪੲੈ ਵਧਾਈ

ਝੜੀ ਵੇਖ ਹੁਣ ਲੱਗ ਗਈ ਏ ਤੇਰੇ ਦਰ ਤੇ ਆਸ਼ਕਾਂ ਦੀ
'ਥਿੰਦ' ਭੁਗਤ ਹੁਣ ਤੂੰ ਆਪੇ ਪਹਲਾਂ ਤੁੂੰ ਹੀ ਰੀਤ ਪਾਈ

ਇੰਜ: ਜੋਗਿੰਦਰ ਸਿੰਘ "ਥਿੰਦ"
                     (ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ