'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

15 March 2020

                               ਗਜ਼ਲ
ਉਹਨਾਂ ਨਾਲ ਰਾਹਿ ਵਿਚ ਅਚਨਚੇਤ ਮੁਲਾਕਾਤ ਹੋ ਗੈਈ
ਔੜ ਮਾਰੀ ਧਰਤੀ ਤੇ ਜਿਵੇਂ ਅਚਾਨਿਕ ਬਰਸਾਤ ਹੋ ਗੈਈ

ਉਹ ਘਟਨਾ ਤਾਂ ਹੁਣ ਵੀ ਅੱਜ-ਕੱਲ ਦੀ ਹੀ ਗੱਲ ਲੱਗਦੀ
ਅੱਬੜਵਾਹੇ ਉਠ ਬਹਿੰਦਾ ਹਾਂ ਜੱਦ ਤੋਂ ਤੇਰੀ ਝਾਤ ਹੋ ਗੈਈ

ਗੈਰਾਂ ਨਾਲ ਤੇਰਾ ਵਾਸਤਾ ਤੇ ਚਰਚੇ ਥਾਂ ਥਾਂ ਹੁੰਦੈ ਰਹਿੰਦੇ ਨੇ
ਤੇਰੀ ਮੇਰੀ ਦੋਸਤੀ ਹੁਣ ਤੱਕ ਭੁਲੀ ਵਿਸਰੀ ਬਾਤ ਹੋ ਗੈਈ

ਚੁਪ ਅਸਾਂ ਸਾਧ ਲਈ ਇਕ ਤੇਰੀ ਬਦਨਾਮੀ ਤੋਂ ਡਰਦਿਆਂ
ਲੋਕੀ ਸੋਚਣ ਅੱਜ ਤੱਕ ਬਿਲਕੁਲ ਪੂਰੀ ਤੇਰੀ ਘਾਟ ਹੋ ਗੈਈ

ਹਰ ਮਹਿਫਲ ਮੇਰੇ ਚਰਚੇ ਤੇ ਹਰ ਕੋਈ ਮੇਰੀ ਸੌਂਹਿ ਖਾਂਦਾ
ਤੇਰੀ ਬੇ-ਵਿਫਾਈ ਵੇਖ ਮੈਨੂੰ ਹੁਣ ਤੱਕ ਰੱਬ ਦੀ ਦਾਤ ਹੋ ਗੈਈ

ਉਸ ਗਲੀ ਹੁਣ ਵੀ ਤਾਂ ਵੇਖ ਤੇਰੇ ਹੀ ਝੌਲੇ ਪੈਂਦੇੇ ਰਹਿੰਦੱ ਨੇ
ਬਚਪਨ ਦੀ ਹੀ ਦੋਸਤੀ ਤੇਰੀ"ਥਿੰਦ"ਤੇਰੀ ਸੌਗਾਤ ਹੋ ਗੈਈ

ਇੰਜ: ਜੋਗਿੰਦਰ ਸਿੰਘ"ਥਿੰਦ"
                  (ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ