ਗਜ਼ਲ
ਦਿਲ ਵਿਚੋ ਤੇਰੀ ਯਾਦ ਹਟਾਵਾਂ ਤਾਂ ਦੱਸ ਕਿਸ ਤਰਾਂ
ਅਪਣੀ ਜ਼ਿੰਦਗੀ ਆਪ ਮਿਟਾਵਾਂ ਤਾਂ ਦੱਸ ਕਿਸ ਤਰਾਂ
ਨਿਜ਼ਾਰਾ ਤਾਂ ਅਜੀਬ ਸੀ ਮਹਿਫਲ 'ਚੋਂ ਕਢੇ ਜਾਣ ਦਾ
ਮੁੜ ਫਿਰ ਤੇਰੇ ਦਰ ਤੇ ਮੈਂ ਆਵਾਂ ਤਾਂ ਦੱਸ ਕਿਸ ਤਰਾਂ
ਹੱਥਾਂ ਤੇ ਤੈਨੂੰ ਚੁਕਿਆ ਪੱਲਕਾਂ ਵਿਛਾਈਆਂ ਰਾਹਾਂ 'ਚਿ
ਇਸ ਤੋਂ ਵੱਧ ਮੈਂ ਕਰਜ਼ਾ ਚੁਕਾਵਾਂ ਤਾਂ ਦੱਸ ਕਿਸ ਤਰਾਂ
ਨਿਕੀ ਜਿਨੀ ਭੁਲ ਤੇ ਵੇਖ ਬੜਾ ਹੀ ਪੱਛਤਾ ਲਿਆ ਮੈਂ
ਫਿਰ ਤੇਰੇ ਦਿਲ ਤੇ ਆਕੇ ਛਾਵਾਂ ਤਾਂ ਦੱਸ ਕਿਸ ਤਰ
"ਥਿੰਦ"ਵੇਖ ਹੁਣ ਤਾਂ ਕੌਡੀਆਂ ਦੇ ਭਾ ਬਜ਼ਾਰੀਂ ਵਿਕਿਆ
ਇਹਦੇ ਤੋਂ ਵੱਧ ਹੋਰ ਕੁਝ ਲੁਟਾਵਾਂ ਤਾਂ ਦੱਸ ਕਿਸ ਤਰਾਂ
ਇੰਜ:ਜੋਗਿੰਦਰ ਸਿੰਘ "ਥਿੰਦ"
(ਸਿਡਨੀ)

No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ