ਘਜ਼ਲ
ਬੈਠੇ ਬਠਾਏ ਇਕ ਤੂੰ ਵੱਖਤ ਪਾ ਲਿਆ ਏ
ਦਿਲ ਬੇਵਫਾ ਦੇ ਨਾਲ ਫਿਰ ਲਾ ਲਿਆ ਏ
ਸਾਡਾ ਵੀ ਸ਼ੌਕ ਵੇਖੋ ਮਜਨੂੰ ਤੋਂ ਘੱਟ ਨਹੀਂ
ਜ਼ਖਮਾਂ ਦੇ ਨਾਲ ਹੀ ਸੀਨਾ ਸਜ਼ਾ ਲਿਆ ਏ
ਕਾਤਲ ਦੇ ਨਾਲ ਹੈ ਰਿਸ਼ਤਾਂ ਤੇਰਾ ਪੁਰਾਨਾਂ
ਤਾਂਹੀ ਤੇਰੇ ਦਰ ਤੇ ਸੱਜਦਾ ਕਰਾ ਲਿਆ ਏ
ਤੇਰੇ ਨਾਲੋਂ ਤਾਂ ਤੇਰੀ ਯਾਦ ਪਿਆਰੀ ਸਾਨੂੰ
ਜਦ ਵੀ ਚਾਹਾ ਅਸਾਂ ਝੱਟ ਬੁਲਾ ਲਿਆ ਏੇ
ਹੱਦ ਬਨ੍ਹ ਦਿਓ ਖਾਂ ਜੁਲਮਾਂ ਨੂੰ ਢਾਓਣ ਦੀ
ਉਹਨਾਂ ਹਰ ਰੋਜ਼ ਦਾ ਸ਼ੁਗਲ ਬਣਾ ਲਿਆ ਏ
ਸਾਰੀ ਉਮਰ ਅਹਿਸਾਨ ਨਾ ਭੁਲਾ ਸਕਾਂ ਗੇ
ਨਾ ਤੇਰਾ ਵਰਤ ਅਸਾਂ ਡੰਗ ਟਿਪਾ ਲਿਆ ਏ
ਪੱਥਰ ਦਿਲ ਹੈ ਸਾਰੇ ਮੈਨੁੂੰ ਹੀ ਆਖਦੇ ਰਹੇ
ਗਜ਼ਲਾਂ ਸੁਣਾਂ 'ਥਿੰਦ'ਤੂੰ ਮੈਨੂੰ ਭਰਮਾ ਲਿਆ ਏ
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)
ਬੈਠੇ ਬਠਾਏ ਇਕ ਤੂੰ ਵੱਖਤ ਪਾ ਲਿਆ ਏ
ਦਿਲ ਬੇਵਫਾ ਦੇ ਨਾਲ ਫਿਰ ਲਾ ਲਿਆ ਏ
ਸਾਡਾ ਵੀ ਸ਼ੌਕ ਵੇਖੋ ਮਜਨੂੰ ਤੋਂ ਘੱਟ ਨਹੀਂ
ਜ਼ਖਮਾਂ ਦੇ ਨਾਲ ਹੀ ਸੀਨਾ ਸਜ਼ਾ ਲਿਆ ਏ
ਕਾਤਲ ਦੇ ਨਾਲ ਹੈ ਰਿਸ਼ਤਾਂ ਤੇਰਾ ਪੁਰਾਨਾਂ
ਤਾਂਹੀ ਤੇਰੇ ਦਰ ਤੇ ਸੱਜਦਾ ਕਰਾ ਲਿਆ ਏ
ਤੇਰੇ ਨਾਲੋਂ ਤਾਂ ਤੇਰੀ ਯਾਦ ਪਿਆਰੀ ਸਾਨੂੰ
ਜਦ ਵੀ ਚਾਹਾ ਅਸਾਂ ਝੱਟ ਬੁਲਾ ਲਿਆ ਏੇ
ਹੱਦ ਬਨ੍ਹ ਦਿਓ ਖਾਂ ਜੁਲਮਾਂ ਨੂੰ ਢਾਓਣ ਦੀ
ਉਹਨਾਂ ਹਰ ਰੋਜ਼ ਦਾ ਸ਼ੁਗਲ ਬਣਾ ਲਿਆ ਏ
ਸਾਰੀ ਉਮਰ ਅਹਿਸਾਨ ਨਾ ਭੁਲਾ ਸਕਾਂ ਗੇ
ਨਾ ਤੇਰਾ ਵਰਤ ਅਸਾਂ ਡੰਗ ਟਿਪਾ ਲਿਆ ਏ
ਪੱਥਰ ਦਿਲ ਹੈ ਸਾਰੇ ਮੈਨੁੂੰ ਹੀ ਆਖਦੇ ਰਹੇ
ਗਜ਼ਲਾਂ ਸੁਣਾਂ 'ਥਿੰਦ'ਤੂੰ ਮੈਨੂੰ ਭਰਮਾ ਲਿਆ ਏ
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ