ਗਜ਼ਲ
ਮੈਂ ਚੰਨ ਨੂੰ ਫੜਨਾਂ ਚਾਹੁੰਦਾ ਨਹੀਂ
ਤਾਰਿਆਂ ਨਾਲ ਝੋਲੀ ਭਰਨਾਂ ਚਾਹੁੰਦਾ ਨਹੀਂ
ਮੂਠੀਆਂ ਵਿਚ ਸੂਰਜ ਰੱਖਦਾ ਹਾਂ
ਐਵੇਂ ਹੀ ਬਰਫਾਂ ਤੇ ਚੜਨਾਂ ਚਾਹੁੰਦਾ ਨਹੀਂ
ਹਮੇਸ਼ਾਂ ਨਾਲ ਤੁਫਾਨਾਂ ਯਾਰੀ ਏ
ਕੰਡਿਆਂ ਦੇ ਲਾਗੇ ਤਰਨਾ ਚਾਹੁੰਦਾ ਨਹੀਂ
ਇਹ ਗੱਲ ਏ ਗੁਜ਼ਰੇ ਵੱਕਤਾਂ ਦੀ
ਕੋਈ ਯਾਦ ਕਰੇ ਮੈਂਂ ਕਰਨਾਂ ਚਾਹੁੰਦਾ ਨਹੀਂ
ਏਓਂ ਪੁਛਦੇ ਸਾਰੇ ਕਾਂਟੇ ਫੁਲ ਤੋਂ
ਪਾਲ ਪਾਲ ਕੇ ਸਾਨੂੰ ਜਰਨਾਂ ਚਾਹੁੰਦਾ ਨਹੀ
"ਥਿੰਦ"ਜ਼ਮਾਨੇ ਨੇ ਪਲਟਾ ਖਾਦਾ
ਕੰਧਾਂ ਉਤੇ ਲਿਖਿਆ ਪੜਨਾਂ ਚਾਹੁੰਦਾ ਨਹੀਂ
ਇੰਜ:ਜੋਗਿੰਦਰ ਸਿੰਘ"ਥਿੰਦ"
(ਸਿਡਨੀ)
ਮੈਂ ਚੰਨ ਨੂੰ ਫੜਨਾਂ ਚਾਹੁੰਦਾ ਨਹੀਂ
ਤਾਰਿਆਂ ਨਾਲ ਝੋਲੀ ਭਰਨਾਂ ਚਾਹੁੰਦਾ ਨਹੀਂ
ਮੂਠੀਆਂ ਵਿਚ ਸੂਰਜ ਰੱਖਦਾ ਹਾਂ
ਐਵੇਂ ਹੀ ਬਰਫਾਂ ਤੇ ਚੜਨਾਂ ਚਾਹੁੰਦਾ ਨਹੀਂ
ਹਮੇਸ਼ਾਂ ਨਾਲ ਤੁਫਾਨਾਂ ਯਾਰੀ ਏ
ਕੰਡਿਆਂ ਦੇ ਲਾਗੇ ਤਰਨਾ ਚਾਹੁੰਦਾ ਨਹੀਂ
ਇਹ ਗੱਲ ਏ ਗੁਜ਼ਰੇ ਵੱਕਤਾਂ ਦੀ
ਕੋਈ ਯਾਦ ਕਰੇ ਮੈਂਂ ਕਰਨਾਂ ਚਾਹੁੰਦਾ ਨਹੀਂ
ਏਓਂ ਪੁਛਦੇ ਸਾਰੇ ਕਾਂਟੇ ਫੁਲ ਤੋਂ
ਪਾਲ ਪਾਲ ਕੇ ਸਾਨੂੰ ਜਰਨਾਂ ਚਾਹੁੰਦਾ ਨਹੀ
"ਥਿੰਦ"ਜ਼ਮਾਨੇ ਨੇ ਪਲਟਾ ਖਾਦਾ
ਕੰਧਾਂ ਉਤੇ ਲਿਖਿਆ ਪੜਨਾਂ ਚਾਹੁੰਦਾ ਨਹੀਂ
ਇੰਜ:ਜੋਗਿੰਦਰ ਸਿੰਘ"ਥਿੰਦ"
(ਸਿਡਨੀ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ