'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

27 March 2020

                            ਗਜ਼ਲ
ਅੱਜਕਲ ਮੈਨੂੰ ਛੇੜੋ ਨਾ ਉਹਦੇ ਸੁਪਨੇ ਆਵਣ ਲੱਗੇ ਨੇ
ਅੱਖ ਮਚੋਲੀ ਕਰਦੇ ਰਹਿੰਦੇ ਦਿਲ ਪਰਚਾਵਨ ਲਗੇ ਨੇ

ਸਾਡੇ ਤਾਂ ਸੋਕਾ ਲਿਖਿਆ ਵਸਣ ਦੇ ਰੰਗ ਲੱਗਦੇ ਨਹੀਂ
ਮੇਰੇ ਘਰ ਤਾਂ ਫੋਕੇ ਡੇਰੇ ਹਰ ਆਉਂਦੇ ਸਾਵਣ ਲੱਗੇ ਨੇ

ਉਜੜੇ ਗਏ ਤਾਂ ਭੌਂ ਕੇ ਵੇਖਿਆ ਪਿਛੇ ਤਾਂ ਕੋਈ ਆਏ ਨਾ
ਜਿਨਾਂ ਪਿਛੇ ਉਜੜੇ ਉਹਿ ਵੀ ਪਿਠ ਵਿਖਾਵਣ ਲੱਗੇ ਨੇ

ਦਰਦ ਜਿਨ੍ਹਾਂ ਨੂੰ ਦਿਲ ਦਾ ਉਹ ਹੀ ਦਰਦ ਪਛਾਨਣ
ਬਾਕੀ ਤਾਂ ਸਾਰੇ ਸਜਨਾਂ ਐਵੇਂ ਅੱਗ ਬਝਾਵਣ ਲੱਗੇ ਨੇ

ਹੱਥ ਮੇਰੇ ਦੀਆਂ ਲੀਕਾਂ ਫਿਰ ਤੋਂ ਉਭਰਣ ਲੱਗੀਆਂ ਨੇ
ਮੇਲ ਸੱਜਨ ਦਾ ਹੋਸੀ ਛੇਤੀ ਲੂੰ ਲੂੰ ਮੇਰੇ ਗਾਂਵਣ ਲੱਗੇ ਨੇ

ਮੇਲ ਸੱਜਨ ਦਾ ਪਹਿਲੀ ਵਾਰੀ ਉਹ ਇਕ ਨਿਜ਼ਾਰਾ ਸੀ
ਬੀਤੇ ਉਹ ਸੁਹਾਣੇ ਲਹਿਮੇਂ ਮੁੜ ਕਿਥੋਂ ਆਵਣ ਲੱਗੇ ਨੇ

ਲਾਰੇ ਲਾਕੇ ਨਾ ਆਣਾਂ ਉਹਦੀ ਆਦੱਤ ਬੜੀ ਪੁਰਾਣੀ ਏ
"ਥਿੰਦ"ਭਰੋਸੇ ਪੱਲ ਸੁਹਾਣੇ ਐਵੇਂ ਲੰਗ ਜਾਵਣ ਲਗੇ ਨੇ

                            ਇੰਜ: ਜੋਗਿੰਦਰ ਸਿੰਘ "ਥਿੰੰਦ"
                                                   (ਸਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ