ਗਜ਼ਲ
ਚਾਹਿਤ ਰੋਕਿਆਂ ਰੁਕੀ ਨਾਂ ਲੋਕ ਬਦਨਾਮ ਕਰਦੇ ਰਹੇ
ਮਿਟਾ ਦੋ ਜਿਲਾ ਦੋ ਰੁਲਾ ਦੋ ਸਵੇਰੇ ਤੇ ਸ਼ਾਮ ਕਰਦੇ ਰਹੇ
ਜਿਓਂ ਜਿਓਂ ਸੂਰਜ ਢੱਲਦਾ ਤਲਖੀ ਗੱਮ ਦੀ ਹੋਰ ਵੱਧੀ
ਰਾਤ ਦੇ ਅੰਧੇਰੇ ਰੋਜ਼ ਹੀ ਸਾਂਨੂੰ ਤਾਂ ਪਰੇਸ਼ਾਨ ਕਰਦੇ ਰਹੇ
ਤੂੰ ਤਾਂ ਅਪਣੇ ਵਲੋਂ ਕਦੀ ਬਿਲਕੁਲ ਘੱਟ ਨਹੀ ਸੀ ਕੀਤੀ
ਬੇਗੈਰੱਤ ਤਾਂ ਅਸੀਂ ਹੀ ਨਿਕਲੇ ਜੋ ਤੇਰਾ ਮਾਣ ਕਰਦੇ ਰਹੇ
ਚਾਹਿਤ ਦੇ ਸਦਕੇ ਹੀ ਅਸਾਂ ਮੂ੍ੰਹਿ ਤੋਂ ਕੱਦੀ ਸੀ ਨਾ ਕੀਤੀ
ਕਰਨਾ ਹੀ ਤੋ ਸੀ ਜ਼ੁਲਮ ਉਹਿ ਤਾਂ ਬੇਈਮਾਣ ਕਰਦੇ ਰਹੇ
"ਥਿੰਦ" ਓਪਰੇ ਹੀ ਮੋਢਾ ਦੇਂਦੇ ਰਹੇ ਪਰ ਤੂੰ ਨਾ ਬੌਹੜਿਓਂ
ਦਿਨ ਰਾਤ ਉਡੀਕਾਂ ਵਿਚ ਅਸੀਂ ਤਾਂ ਕੁਰਬਾਂਨ ਕਰਦੇ ਰਹੈ
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ)

No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ