'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

30 March 2020

                               ਗਜ਼ਲ
ਗਿਲੇ ਸ਼ਿਕਵੇ ਹੁੰਦੇ ਰਹੇ ਅਪਣੀ ਮਨ ਮਰਜ਼ੀ ਕਰਦੇ ਰਹੇ
ਅੱਸੀਂ ਵੀ ਢੀਠ ਬੜੇ ਨਿਕਲੇ ਹਰ ਜ਼ੁਲਮ ਹੀ ਜਰਦੇ ਰਹੇ

ਸਮਝ ਲਿਆ ਹੋਵੇਗਾ ਓਨਾਂ ਹੁਣ ਤੱਕ ਖਤਮ ਕਹਾਨੀਂ ਏ
ਪਰ ਸਮੇਂ ਨਾਲ ਵੇਖੋ ਇਧਰ ਜ਼ਖੰਮ ਸਾਰੇ ਹੀ ਭਰਦੇ ਰਹੇ

ਹਰ ਵਾਰ ਅਪਣੇ ਹੀ ਸਾਨੂੰ ਵੇਖੋ ਆਖਰ ਧੋਖਾ ਰਹੇ ਦੇਂਦੇ
ਗੈਰਾਂ ਦੇ ਭਰੋਸੇ ਹੀ ਹੁਣ ਤੱਕ ਤਾਂ ਕੰਮ ਸਾਡੇ ਸਰਦੇ ਰਹੇ

ਮੁਸ਼ਤਾਕ ਬੜੇ ਸੀ ਇਸ਼ਕ 'ਚ ਬਾਜ਼ੀ ਕਦੀ ਵੀ ਹਾਰੀ ਨਾਂ
ਤੇਰਾ ਦਿਲ ਰੱਖਣ ਵਾਸਤੇ ਜਾਣ ਬੁਝਕੇ ਤਾਂ ਹਰਦੇ ਰਹੇ
 
ਤੇਰੀ ਬੱਦ ਦੁਆ ਦਾ ਅਸਰ ਜਾਂ ਅਪਣੇ ਗੁਨਾਹਾਂ ਦਾ ਫੱਲ
ਡੁਬੇ ਵੀ ਹਾਂ ਕਿੰਢੇ ਆਕੇ ਡੂੰਗੇ ਪਾਣੀਆਂ ਅਸੀਂ ਤਰਦੇ ਰਹੇ

ਅਨਜਾਣ ਹੈ ਬਿਲਕੁਲ ਉਹ ਜਾ ਪਿਆਰ ਅੰਨ੍ਹਾਂ ਸਿਸਕਦਾ
"ਥਿੰਦ"ਬੇਵਿਫਾਈ ਦੇ ਬਦਲੇ ਵੀ ਮੇਰੀ ਖਾਤਰ ਮਰਦੇ ਰਹੇ

                                 ਇੰਜ: ਜੋਗਿੰਦਰ ਸਿੰਘ "ਥਿੰਦ"
                                                       (ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ