'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

30 March 2020

                        ਗਜ਼ਲ
ਜਦੌਂ ਕਦੀ ਵੀ ਕਿਤੇ ਮਿਤਰਾ ਤੇਰੀ ਗੱਲ ਹੁੰਦੀ ਏ
ਹਰ ਇਕ ਦੀ ਚੁਬਵੀਂ ਨਜ਼ਰ ਮੇਰੇ ਵੱਲ ਹੁੰਦੀ ਏ

ਚਮੱਕ ਦੱਮਕ ਵੇਖ ਮਾਰੂਥੱਲ ਨੱਠੇ ਪਾਣੀਆਂ ਨੂੰ
ਸਾਡੀ ਵੀ ਹਾਲੱਤ ਏਂਦਾਂ ਦੀ ਅੱਜ ਕੱਲ ਹੁੰਦੀ ਏ

ਇੰਤਜ਼ਾਰੀ ਬੇਕਰਾਰੀ'ਚ ਪਾਗੱਲ ਲੱਗਾਂ ਲੋਕਾਂ ਨੂੰ
ਸਮੁੰਦਰੀਂ ਸੁਣਿਆਂ ਸੱਜਨਾਂ ਦੁਵੱਲੀ ਛੱਲ ਹੁੰਦੀ ਏ

ਰਹਿਮੱਤ ਤੇਰੀ ਤਾਂ ਜ਼ਹਿਮੱਤ ਆਪਾ ਭੁਲ ਬੈਠੈ ਹਾਂ
ਮੂਹ ਮੋੜ ਕੇ ਇਹ ਅੜੌਣੀ ਤਾਂ ਕੱਦੋਂ ਹੱਲ ਹੁੰਦੀ ਏ

ਸੁਕੇ ਰੱਕੜੀਂ ਦੋ ਕੁ ਬੂੰਦਾਂ ਮੇਲ ਸੱਜਨਾਂ ਦਾ ਏ ਹੁੰਂਦਾ
ਸਾਡੇ ਵਿਹਿੜੇ ਵੀ ਜ਼ਿੰਦਗੀ ਉਦੋਂ ਕੁਝ ਪੱਲ ਹੁੰਦੀ ਏ

ਮੋਤੀ ਜੋ ਟੱਪਕਣ ਅਖ਼ੀਓਂ ਤੇਰੀ ਸੂਰੱਤ ਵੱਟਦੇ ਨੇ
"ਥਿੰਦ"ਕੱਚੀ ਉਮਰ ਦੀ ਟੁੱਟੀ ਖੱਟਾ ਫੱਲ ਹੁੰਦੀ ਏ

                      ਇੰਜ: ਜੋਗਿੰਦਰ ਸਿੰਘ 'ਥਿੰਦ"
                                            (ਸਿਡਨੀ)

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ