ਗਜ਼ਲ
ਦਿਲ ਨੂੰ ਕੋਈ ਅੱਜ ਦਿਲਾਸਾ ਦੇ ਕੇ ਤੁਰ ਗਿਆ
ਗੱਲਾਂ ਗੱਲਾਂ 'ਚ ਗੱਮ ਲੈ ਹਾਸਾ ਦੇਕੇ ਤੁਰ ਗਿਆ
ਕਹਿੰਦਾ ਸੀ ਜਿਹੜਾ ਕਿ ਤੂੰ ਤਾਂ ਮੇਰੀ ਜ਼ਿੰਦਗੀ ਏਂ
ਜਿੰਦਗੀ ਨੂੰ ਹੀ ਉਹ ਤਾਂ ਝਾਂਸਾ ਦੇਕੇ ਤੁਰ ਗਿਆ
ਕਿਥੇ ਕੱਸਮਾਂ ਤੇ ਵਾਹਿਦੇ ਕਿ ਰਹਾਂਗੇ ਆਸ ਪਾਸ
ਪਾਸ ਜੱਦੋਂ ਪਰਤਿਆ ਤਾਂ ਪਾਸਾ ਦੇਕੇ ਤੁਰ ਗਿਆ
ਝੱਲਾਂਗੇ ਕਦੋਂ ਤੱਕ ਇਹ ਦਿਲਗੀਰੀਆਂ ਦੇ ਨਾਗ
ਲੋਕਾਂ ਨੂੰ ਇਹ ਇਸ਼ਕ ਤਿਮਾਸ਼ਾ ਦੇਕੇ ਤੁਰ ਗਿਆ
"ਥਿੰਦ"ਤੇਰੀਆਂ ਕੀਤੀਆਂ ਨੂੰ ਕਿਵੇਂ ਭੁਲ ਜਾਈਏ
ਹੱਥ ਵਿਚ ਕਿਓਂ ਬਿਰਹੋਂ ਕਾਸਾ ਦੇ ਕੇ ਤੁਰ ਗਿਆ
ਇੰਜ: ਜੋਗਿੰਦਰ ਸੀੰਘ "ਥਿੰਦ"
(ਸਿਡਨੀ)
ਦਿਲ ਨੂੰ ਕੋਈ ਅੱਜ ਦਿਲਾਸਾ ਦੇ ਕੇ ਤੁਰ ਗਿਆ
ਗੱਲਾਂ ਗੱਲਾਂ 'ਚ ਗੱਮ ਲੈ ਹਾਸਾ ਦੇਕੇ ਤੁਰ ਗਿਆ
ਕਹਿੰਦਾ ਸੀ ਜਿਹੜਾ ਕਿ ਤੂੰ ਤਾਂ ਮੇਰੀ ਜ਼ਿੰਦਗੀ ਏਂ
ਜਿੰਦਗੀ ਨੂੰ ਹੀ ਉਹ ਤਾਂ ਝਾਂਸਾ ਦੇਕੇ ਤੁਰ ਗਿਆ
ਕਿਥੇ ਕੱਸਮਾਂ ਤੇ ਵਾਹਿਦੇ ਕਿ ਰਹਾਂਗੇ ਆਸ ਪਾਸ
ਪਾਸ ਜੱਦੋਂ ਪਰਤਿਆ ਤਾਂ ਪਾਸਾ ਦੇਕੇ ਤੁਰ ਗਿਆ
ਝੱਲਾਂਗੇ ਕਦੋਂ ਤੱਕ ਇਹ ਦਿਲਗੀਰੀਆਂ ਦੇ ਨਾਗ
ਲੋਕਾਂ ਨੂੰ ਇਹ ਇਸ਼ਕ ਤਿਮਾਸ਼ਾ ਦੇਕੇ ਤੁਰ ਗਿਆ
"ਥਿੰਦ"ਤੇਰੀਆਂ ਕੀਤੀਆਂ ਨੂੰ ਕਿਵੇਂ ਭੁਲ ਜਾਈਏ
ਹੱਥ ਵਿਚ ਕਿਓਂ ਬਿਰਹੋਂ ਕਾਸਾ ਦੇ ਕੇ ਤੁਰ ਗਿਆ
ਇੰਜ: ਜੋਗਿੰਦਰ ਸੀੰਘ "ਥਿੰਦ"
(ਸਿਡਨੀ)
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ