'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

12 December 2020

 ਉਹ ਵੀ ਇਕ ਜ਼ਮਾਨਾਂ ਸੀ ਜੱਦ ਸਾਹਾਂ ਵਿਚ ਵੱਸਦੇ ਸੀ                                     12       ਕਤਾਬ-B

ਗਲ੍ਹਾਂ ਤੋਂ ਲਾਲ਼ੀ ਚੌਂਦੀ ਸੀ ਜੱਦ ਖਿੜ ਖਿੜਾਕੇ ਹੱਸਦੇ ਸੀ


ਉਹ ਵੀ ਸਮਾਂ ਸੁਹਾਂਣਾਂ ਸੀ ਦਿਲ ਨੂੰ ਖਿਚਨ ਵਾਲਾ ਸੀ 

ਭੋਲੇ ਭਾਲੇ ਸੀ ਦਿਲ ਦੀਆਂ ਸਾਰੀਆਂ ਗਲਾਂ ਦਸਦੇ ਸੀ


 ਮਿਲ ਜਾਂਦੇ ਜਦ ਕਦੀ ਆਉਂਦੇ ਜਾਂਦੇ ਐਵੇਂ ਮੋੜਾਂ ਤੇ

ਅੱਖਾਂ ਹੀ ਅੱਖਾਂ ਥੀਂ ਗਲਾਂ ਕਰ ਗੁਝੇ ਹਾਸੇ ਹੱਸਦੇ ਸੀ


ਹੁਣ ਤਾਂ ਐਵੇਂ ਝੂਠੇ ਲਾਰੇ ਨੇ ਨ੍ਹੋਰਾ ਮਾਰ ਕੇ ਲੰਘ ਜਾਂਦੇ

ਉਹ ਵੀ ਤਾਂ ਸਮਾਂ ਨਿਰਾਲਾ ਸੀ ਜੱਦ ਵੇਖ ਕੇ ਨੱਸਦੇ ਸੀ


"ਥਿੰਦ"ਸਮਾਂ ਪੈਣ ਤੇ ਆਖਰ ਰੰਗ ਬਦਲ ਹੀ ਜਾਂਦੇ ਨੇ

 ਹੁਣ ਮੂੰ ਮੋੜ ਕੇ ਲੰਘ ਜਾਂਦੇ ਜੋ ਅਪਣਾਂ ਤੈਨੂੰ ਦੱਸਦੇ ਸੀ

                          ਇੰਜ: ਜੋਗਿੰਦਰ ਸਿੰਘ ਨੀ) 





No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ