'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

19 March 2021

ਗਜ਼ਲ 36

 
ਉਹਦੇ ਚਿਹਰੇ ਤੇ ਅੱਜ਼ ਕਿਓਂ ਗੱਮ ਦੇ ਬਦਲ ਗਜਦੇ ਨੇ
ਹੱਸਦੇ ਹੱਸਦੇ ਚਿਹਰੇ ਤਾਂ ਸਾਨੂੰ ਬੜੇ ਹੀ ਚੰਗੇ ਲੱਗਦੇ ਨੇ

ਸਾਡਾ ਦਿਲ ਤਾਂ ਓਹਨਾਂ ਨੂੰ ਵੇਖ ਵੇਖ ਕੇ ਧੜਕ ਦਾ ਏ
ਖਿੜੇ ਮੁਖੜੇ ਤੇ ਨੈਣ ਉਹਨਾਂ ਦੇ ਵੇਖੋ ਹੋਰ ਵੀ ਫੱਬਦੇ ਨੇ

ਖਿੜੇ ਫੁਲ ਉਹਨਾਂ ਦੇ ਵਿਹੜੇ ਜਿਨ੍ਹਾਂ ਕਰਮ ਚੰਗੇ ਨੇ ਕੀਤੇ
ਝੋਲੀਆਂ ਭਰ ਭਰ ਵੰਡਦੇ ਰਹਿੰਦੇ ਖੁਸ਼ ਹੋਕੇ ਨਾ ਰਜਦੇ ਨੇ 

ਜਿਨ੍ਹਾਂ ਦੇ ਸਿਰ ਤੇ ਹੱਥ ਉਸ ਪਰਵਰਦਗਾਰ ਦਾ ਰਹਿੰਦਾ
ਉਹ ਤਾਂ ਹਰ ਵੇਲੇ ਲੋੜਵੰਦਾਂ ਦਾ ਪੁਜਕੇ ਪੜਦਾ ਢੱਕਦੇ ਨੇ

ਜੇ ਬਰਬਾਦ ਕਰੋਗੇ ਕਿਸੇ ਨੂੰ ਉਹ ਬੱਦ ਅਸੀਸਾਂ ਦੇਵੇਗਾ
ਤੇਰੇ ਵਰਗੇ ਚੰਗੇ ਬੰਦੇ ਪੜਦਾ ਹਰ ਇਕ ਦਾ ਕਜਦੇ ਨੇ

ਝੂਠ ਪਾਪ ਦੀ ਪੰਡ ਹੈ ਸਿਰ ਤੇ ਇਸ ਤੋਂ ਬਚਕੇ ਰਹਿਨਾਂ
ਸੱਚ ਦਾ ਪਲਾ ਜੇ ਨਾਂ ਛੱਡੋ ਤਾਂ ਲੋਕੀ ਕਰਦੇ ਸੱਜਦੇ ਨੇ

ਸਚੇ ਦੀਆਂ ਅੱਖਾਂ ਨਾਂ ਸ਼ਰਮਾਓਣ ਸੱਚਾ ਕੰਮ ਕਰਨ ਨੂੰ
"ਥਿੰਦ"ਬੋਲ ਨਾ ਐਸੇ ਬੋਲੀਂ ਜੋ ਲਗਣ ਗੋਲੇ ਅੱਗਦੇ ਨੇ

                ਇੰਜ:ਜੋਗਿੰਦਰ ਸਿੰਘ "ਥਿੰਦ"
                          (ਸ਼ਿਡਨੀ)


No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ