ਗੀਤ 60
ਲੋਕੀਂ ਮੈਨੁੰ ਦੇਣ ਤਾਹਿਨੇ ਤੂੰ ਜਾ ਕੇ ਕਿਓਂ ਏਂ ਭੁਲਿਆ
ਰੱਭ ਦਾ ਈ ਵਾਸਤਾ ਆਜਾ ਅਜੇ ਕੁਝ ਨਹੀਂ ਡੁਲਿਆ
ਸੁਖਾਂ ਸੁਖ ਸੁਖ ਸਦਾ
ਤੇਰੀ ਮੰਗਦੀ ਆਂ ਖੈਰ ਵੇ
ਤੱਕ ਤੱਕ ਰਾਹਿ ਹੁਣ
ਢੱਲ ਗਈ ਦੁਪਹਿਰ ਵੇ
ਖੂਹਿ ਤੇ ਲੱਗੀਆਂ ਢਰੇਕਾਂ ਸੁਕਿਆ
ਮੇਰੇ ਵਾਂਗੂੰ ਉਹਨਾਂ ਦੀਆਂ ਵੀ ਆਸਾਂ ਟੁਟੀਆਂ
ਮਿਨਤਾਂ ਮੈਂ ਕਰਦੀ ਨਿਤ ਧੋਂੰਊਂ ਤੇਰੇ ਪੈਰ ਵੇ
ਸੁਖਾਂ ਸੁਖ ਸੁਖ ਸਦਾ ਮੰਗਦੀ ਆਂ ਤੇਰੀ ਖੈਰ ਵੇ
ਖੁੰਢੇ ਸਿੰਘਾਂ ਵਾਲੀ ਬੂਰੀ ਬੁਢੀ ਹੋ ਗਈ
ਵੇਖ ਹੁਣ ਜੁਆਨ ਸਾਡੀ ਗੁਡੀ ਹੋ ਗਈ
ਸਾਡਾ ਪਿੰਡ ਹੁਣ ਤਾਂ ਹੋ ਗਿਆ ਏ ਸ਼ਹਿਰ ਵੇ
ਸੁਖਾਂ ਸੁਖ ਸੁਖ ਸਦਾ ਮੰਗਦੀ ਆਂ ਤੇਰੀ ਖੈਰ ਵੇ
ਸੁਣੀਆਂ ਰੱਬ ਨੇ ਅਰਦਾਸਾਂ ਮੇਰੀਆਂ
ਮੱਸਾਂ ਮੱਸਾਂ ਤੂੰ ਹੁਣ ਪਾਈਆਂ ਫੇਰੀਆਂ
ਅੱਜ ਮੇਰੇ ਭੁੰਜੇ ਹੁਣ ਵੇਖ ਲੱਗਦੇ ਨਹੀਂ ਪੈਰ ਵੇ
ਸੁਖਾਂ ਸੁਖ ਸੁਖ ਸਦਾ ਮੰਗਦੀ ਆਂ ਤੇਰੀ ਖੈਰ ਵੇ
ਆਂਡਨਾਂ ਗੁਵਾਂਡਨਾਂ ਮੈਨੂੰ ਵਧਾਈਆਂ ਦੇਂਦੀਆਂ
ਅਸੀਸਾਂ ਮੈਨੂੰ ਆ ਚਾਚੀਆਂ ਤੇ ਤਾਈਆ ਦੇਂਦੀਆਂ
ਦੀਪ ਘਿਓ ਦੇ ਜਗਾਂਊਂ ਚਾਵਾਂ ਦੀ ਵੱਗੀ ਲਹਿਰ ਵੇ
ਸੁਖਾਂ ਸੁਖ ਸੁਖ ਸਦਾ ਮੰਗਦੀ ਆਂ ਤੇਰੀ ਖੈਰ ਵੇ
"ਥਿੰਦ"
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ