'ਮਹਿਕਾਂ' ਵੈਬ ਸਾਈਟ 'ਤੇ ਆਪ ਸਭ ਦਾ ਸੁਆਗਤ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

06 June 2021

                  ਗ਼ਜ਼ਲ                  56

ਜੋ ਅਕਾਸ਼ਾਂ 'ਚ ਉਡਦੇ ਸੀ ਉਹ ਜ਼ਮੀਨ ਤੇ ਰੁਲਦੇ ਪਏ ਨੇ

ਪਾਪ ਕੀਤੇ ਬੜੇ ਤੇ ਹੁਣ ਕਿਸਮਤ ਨਾਲ ਘੁਲਦੇ ਪੇਏ ਨੇ


ਮੂੰਹ ਨਹੀਂ ਲਾਓਦਾ ਕੋਈ ਹੁਣ ਕਿਸਮੱਤ ਦੇ ਮਾਰਿਆਂ ਨੂੰ

ਮੱਥੇ ਤੇ ਮਾਰਦੇ ਹੱਥ ਕੌਡੀਆਂ ਦੇ ਭਾ ਵੇਖੋ ਤੁਲਦੇ ਪਏ ਨੇ


ਪਹਿਲਾਂ ਤਾਂ ਮੌਜਾਂ ਮਾਂਣੀਆਂ ਵੇਖ ਵੇਖ ਅੱਜਬ ਨਿਜ਼ਾਰੇ

ਹੁਣ ਵੇਖ ਹੱਥਾਂ ਦੀਆਂ ਲਕੀਰਾਂ ਅੱਥਰੂ ਡੁਲਦੇ ਪਏ ਨੇ


ਅਪਣੀ ਕਹਾਣੀ ਕਿਸੇ ਨੂੰ ਦੱਸਨੋਂ ਕੰਨੀ ਕੱਤਰਾਓਂਦੇ

ਬੱਚੇ ਕਹਿਣਗੇ ਕਿ ਸਰਾਪੇ ਅਪਣੀ ਕੁਲਦੇ ਪਏ ਨੇ


ਤਾਹਨੇ ਮਾਰਦੇ ਸੀ ਜੋ ਦੂਜਿਆਂ ਨੂੰ ਸਮਝ ਮਕੌੜੇ

ਇਹ ਤਾਹਨੇ ਉਹਨਾਂ ਨੂੰ ਬਹੁਤ ਹੀ ਮੁਲਦੇ ਪਏ ਨੇ 


ਜੋ ਬੀਜੋਗੇ ਤੁਸੀਂ ਉਹਦਾ ਹੀ ਫੱਲ ਪਾਓਗੇ ਹਮੇਸ਼ਾਂ

ਸੱਭ ਕੁਝ ਜਾਣਦੇ ਹੋਏ ਵੀ ਕਿਓਂ ਉਹ ਭੁਲਦੇ ਪਏ ਨੇ


ਧਰਤੀ ਤੇ ਰਹਿੰਦਿਆਂ ਪ੍ਰਭੂ ਨੂੰ ਸਦਾ ਜੋ ਯਾਦ ਰੱਖਦੇ

"ਥਿੰਦ"ਵੇਖ ਉਹਨਾਂ ਦੇ ਝੰਡੇ ਸਦਾ ਹੀ ਝੁਲਦੇ ਪਏ ਨੇ

ਇੰਜ: ਜੋਗਿੰਦਰ ਸਿੰਘ "ਥਿੰਦ"

( ਸਿਡਨੀ )


No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ