ਗ਼ਜ਼ਲ 85
ਬਚਪਨ ਤੇ ਜਵਾਨੀ ਬੰਦੇ ਨੂੰ,ਵਾਰ ਵਾਰ ਯਾਦ ਆਓਂਦੇ ਨੇ
ਭੁਲੀ ਵਿਸਰੀ ਕਈ ਗਲਾਂ ਨੂੰ,ਆ ਕੇ ਯਾਦ ਕਰਾਓਦੇ ਨੇ
ਹਰ ਇਕ ਬੰਦੇ ਦੇ ਨਾਲ, ਏਦਾਂ ਦਾ ਹੀ ਵਰਤਾਰਾ ਹੁੰਦਾ ਏ
ਉਹਦੇ ਵਲੇੋਂ ਕੀਤੇ ਜ਼ੁਲਮ ਉਹਨੂੰ ਆ ਆ ਕੇ ਸਤਾਂਓਦੇ ਨੇ
ਬਚਪਨ ਬੀਤਾ ਆਈ ਜਵਾਨੀ ਚੜੀ ਖੁਮਾਰੀ ਜ਼ੋਰਾਂ ਦੀ
ਡੌਲੇ ਫੜਕਨ ਅਗੇ ਕੋਈ ਨਾਂ ਬੋਲੇ ਉਹ ਇਹ ਚਾਓਂਦੇ ਨੇ
ਜਵਾਨੀ ਜਾਕੇ ਨਹੀਂ ਆਉੰਦੀ ਵਿਚ ਭਲੇਖਿਆਂ ਪਾਓੰਦੀ
ਜਾਵੇ ਤੇ ਤਰਸਾਵੇ ਇਹ, ਦੁਖ ਬੜੇਪੇ ਦੇ ਬੜੇ ਰਲਾਓੰਦੇ ਨੇ
ਹਥਾਂ ਵਿਚ ਡੰਗੋਰੀ ਫੜਕੇ , ਕਈਆਂ ਨੂੰ ਤੁਰਨਾਂ ਪੈੰਦਾ ਏ
ਇਹ ਵੀ ਵੇਖਿਆ ਕਈ ਤਾਂ,ਬੈਠੇ ਬੈਠੇ ਹੁਕਮ ਚਲਾਓੰਦੇ ਨੇ
ਜਿਹੜੇ ਯਾਦ ਪ੍ਭੂ ਨੂੰ ਕਰਦੇ, ਮਨ ਸ਼ਾਂਤ ਉਹਨਾਂ ਦਾ ਰਹਿੰਦਾ
"ਥਿੰਦ"ਹਰ ਇਕ ਨੂੰ ਖੁਸ਼ ਰਖਦੇ, ਸ਼ਬਦ ਗੁਰੂ ਦੇ ਗਾਓੰਦੇ ਨੇ
ਇੰਜ; ਜੋਗਿੰਦਰ ਸਿੰਘ "ਥਿੰਦ"
( ਸੇਡਨੀ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ