ਗ਼ਜ਼ਲ 99
ਦਿਲ ਵਿਚ ਰੜਕਾਂ ਜੋ ਨੇ ਪਈਆਂ, ਉਹਨਾਂ ਨੂੰ ਅਜ ਤੱਕ ਲੱਭ ਰਹੇ ਹਾਂ
ਕੋਈ ਤਾਂ ਦਸੇ ਏਥੇ ਆ ਕੇ ਸਾਨੂੂੰ ,ਅੰਜਾਣੇ ਵਿਚ ਹੀ ਕਿਊਂ ਦੱਭ ਰਹੇ ਹਾਂ
ਰੜਕਾਂ ਦਾ ਕੀ ਭਰੋਸਾ ਕਦੋਂ ਕਿਥੇ, ਇਹ ਸਭ ਵੱਸ ਤੋਂ ਬਾਹਰ ਹੋ ਜਾਵਣ
ਕਈਆਂ ਤੋ ਇਲਾਜ ਕਰਾਇਆ, ਏਦਾਂ ਦਿਲ ਦਾ ਵਹਿਮ ਕੱਢ ਰਹੇ ਹਾਂ
ਜਿਨੀ ਲਿਖੀ ਲੇਖਾਂ ਵਿਚ ਸਾਡੇ, ਸੋਚਦੇ ਹਾਂ ਉਸ ਤੋਂ ਵੱਧ ਜੀਅ ਨਾ ਹੋਣਾ
ਪਲ ਪਲ ਦਾ ਲੇਖਾ ਹੁੰਦਾ ਉਥੇ, ਫਿਰ ਵੀ ਫਜ਼ੂਲ ਹੀ ਕਿਉਂ ਜੱਭ ਰਹੇ ਹਾਂ
ਪੜਦੇ ਵਿਚ ਜੋ ਚੀਜ਼ ਹੈ ਰਹਿੰਦੀ,ਉਹਦੇ ਤੋਂ ਖਾਹ ਮਖਾਹਿ ਡਰਨਾਂ ਕਿਉਂ
ਇਸ ਵਹਿਮਾਂ ਭਰੀ ਦੁਣੀਆਂ ਅੰਦਰ ਅਸੀ ਤਾਂ ਜੀਵਣ ਜੀਅ ਸੱਭ ਰਹੇ ਹਾਂ
ਗੈਰਾਂ ਦੇ ਹੱਥ ਚੜ੍ਹ ਕੇ ਅਪਣਾਂ, ਝੁਗਾ ਚੌੜ ਨਹੀਂ ਐਵੇਂ ਕਰਨਾ ਚਾਹੀਦਾ
ਪਾਲਣਹਾਰ ਉਤੇ ਰੱਖ ਭਰੋਸਾ.ਉਹਦੇ ਦਰ ਤੋਂ ਮੁਨਕਰ ਹੋ ਭਜ ਰਹੇ ਹਾਂ
ਨਾਸਤੱਕ ਜਿਹੜੇ ਏਥੇ ਹਮੇਸ਼ਾਂ ਹੁੰਦੇ, ਅਪਣੇ ਬੇੜੇ ਅੱਧਵਾਟੇ ਹੀ ਡਬੋ ਲੈਂਦੇ
"ਥਿੰਦ"ਵੇਖੋ ਹੁਣ ਤੱਕ ਉਸ ਪ੍ਰਭੂ ਦਾ ਨਾਉ, ਲੈਕੇ ਹਮੇਸ਼ਾਂ ਹੀ ਸੱਜ ਰਹੇ ਹਾਂ
ਇੰਜ:ਜੋਗਿੰਦਰ ਸਿੰਘ "ਥਿੰਦ"
( ਸਿਡਨੀ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ