ਗੂੰਜਾਂ ਅੱਜ ਵੀ ਗੂੰਜਣ ਸਾਡੇ ਬਚਪਨ ਦੇ ਪਿਆਰ ਦੀਆਂ
ਸੁਪਨਿਆਂ ਵਿਚ ਸਤਾਉਣ ਯਾਦਾਂ ਪਹਿਲੀ ਹਾਰ ਦੀਆਂ
ਜਤਨ ਬੜੇ ਕੀਤੇ ਕਿਸੇ ਤਰ੍ਹਾਂ ਇਹ ਦਰਦ ਭੁੱਲ ਜਾਈਏ
ਪੈੜਾਂ ਅੱਜ ਵੀ ਸੀਨੇ ਰੜਕਣ ਜਿਵੇਂ ਜਾਂਦੀ ਬਹਾਰ ਦੀਆਂ
ਮੁਦਤਾਂ ਹੋਈਆਂ ਨੇ ਕੇ ਹੁਣ ਸਾਰੀਆਂ ਭੁਲਾਂ ਦੱਬ ਦਈਏ
ਯਾਦਾਂ ਉਕਰੀਆਂ ਜੋ ਰੋਮ ਰੋਮ ਵਿਚ ਨਾੜੀ ਪਾੜ ਦੀਆਂ
ਸੋਚਾਂ ਦੇ ਦਰਵਾਜ਼ੇ ਬੰਦ ਨਾ ਹੋਵਣ ਜਿਨੇ ਮਰਜ਼ੀ ਕਰੀਏ
ਕਈ ਸੋਚਾਂ ਮਿਠੀਆਂ ਲਗਣ ਕਈ ਜੀਦੇ ਜੀ ਮਾਰਦੀਆਂ
ਕਈਆਂ ਦਾ ਏ ਭਾਰ ਏਨਾ ਕਿ ਝਲਿਆਂ ਝੱਲ ਨਹੀਂ ਹੁੰਦਾ
ਉਠ ਉਠ ਬਹਿੰਦੇ ਰਾਤਾਂ ਨੂੰ ਏਦਾਂ ਨੀਦਾਂ ਵਿਗਾੜਦੀਆਂ
ਕੋਈ ਲੱਭ ਲਵੋ ਹਬੀਬ ਜੋ ਦਸੇ ਪਕਾ ਇਸ ਦਾ ਇਲਾਜ
ਪੁੂਜਾ ਕਰੋ ਉਹਨਾਂ ਹਸਤੀਆਂ ਦੀ ਜੋ ਜੂੂਨਾ ਸੰਵਾਰਦੀਆਂ
ਪ੍ਰਭੂ ਭਗਤੀ ਵਿਚ ਲੀਨ ਹੋ ਕੇ ਅਪਣਾ ਧਿਆਨ ਧਰ ਲਉ
"ਥਿੰਦ"ਏਦਾਂ ਹੁੰਦੀਆਂ ਨੇ ਦੂੂਰ ਸੱਭੇ ਸੋਚਾਂ ਸੰਸਾਰ ਦੀਆਂ
ਇੰਜ: ਜੋਗਿੰਦਰ ਸਿੰਘ "ਥਿੰਦ"
( ਸਿਡਨੀ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ