ਗ਼ਜ਼ਲ 112
ਇਕ ਪੰਛੀ ਮੈਨੂੰ ਰੋਜ਼ ਹੀ ਆ ਕੇ ਕਹਿੰਦਾ ਰਹਿੰਦਾ ਏ
ਤੈਨੂੰ ਅਸਮਾਨ ਦੀ ਸੈਰ ਕਰਾਵਾਂ ਏਦਾਂ ਕਹਿੰਦਾ ਏ
ਮਨ ਮੇਰਾ ਤਾਂ ਲੋਚਦਾ ਇਹਦੇ ਨਾਲ ਹੀ ਉਡ ਜਾਵਾਂ
ਪਰ ਕੱਚੇ ਪੈਰੀਂ ਉਡਨ ਨੂੰ ਮੇਰਾ ਦਿਲ ਢਹਿੰਦਾ ਏ
ਹੁਣ ਵੀ ਮੇਰੇ ਵੇਹੜੇ ਉਹ ਪੰਛੀਂ ਰੋਜ਼ ਹੀ ਆਉਦਾ
ਮੇਰੇ ਲਾਗੇ ਬਹਿ ਚੋਗਾ ਖਾਂਦਾ ਤੇ ਦੋਸਤੀ ਪਾਉਦਾ ਏ
ਬੇਗਰਜ਼ ਮਿਤਰ ਮੇਰਾ ਮੈਥੋਂ ਕੁਝ ਵੀ ਮੰਗਦਾ ਨਹੀਂ
ਜੱਦ ਵੇਖੇ ਮੈਨੂੰ ਉਦਾਸ ਆਨੇ ਬਹਾਨੇ ਹਸਾਉਦਾ ਏ
ਕਦੀ ਮਿਤਰਤਾ ਇਹਨਾਂ ਨਾਲ ਤੁਸੀ ਪਾਕੇ ਤਾਂ ਵੇਖੋ
ਅਪਣੀ ਜਾਨ ਦੇਕੇ ਵੀ ਤੁਹਾਡੀ ਜਾਨ ਬਚਾਉਦਾ ਏ
ਅੱਜ ਉਹ ਅਪਣੇ ਨਾਲ ਅਪਣਾ ਬੱਚਾ ਵੀ ਲੈ ਆਇਆ
ਮੈਨੂੰ ਤਾਂ ਹਰ ਬਚਾ ਮੇਰਾ ਅਪਣਾ ਹੀ ਬਚਾ ਭਾਉਦਾਂ ਏ
ਤੁਸੀ ਵੀ ਸਜਨਾ ਅਪਣਾ ਦਿਲ ਇਹਨਾਂ ਵਰਗਾ ਰਖੋ
'ਥਿੰਦ'ਫਿਰ ਵੇਖਣਾ ਸਾਡਾ ਜੀਵਣ ਸੋਹਲੇ ਗਾੳਂਦਾ ਏ
ਇੰਜ: ਜੋਗਿੰਦਰ ਸੀੰਘ "ਥਿੰਦ"
( ਸਿਡਨੀ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ