ਗ਼ਜ਼ਲ 114
ਅਪਣੀ ਪਹਿਚਾਣ ਲੱਭਦਾ ਬਹੁਤ ਦੂਰ ਨਿਕਲ ਗਿਆ
ਹੱਥ ਕੁਝ ਨਾ ਆਇਆ ਹੋਕੇ ਮਜਬੂਰ ਨਿਕਲ ਗਿਆਗੁਸਾ ਤਾਂ ਬਹੁਤ ਆਇਆ ਅਪਣੇ ਅੰਦਰ ਪੀ ਗਿਆ
ਖੂਨ ਬਹੁਤ ਉਬਲਿਆ ਬਣਕੇ ਨਾਸੂਰ ਨਿਕਲ ਗਿਆ
ਚਮਕਦੇ ਜੁਗਨੂੰ ਨੂੰ ਨਿਰਾਲੀ ਇਕ ਚੀਜ਼ ਸਮਝ ਲਿਆ
ਪਕੜ ਕੇ ਜਦੋਂ ਵੇਖਿਆ ਇਕ ਸੀ ਨੂਰ ਨਿਕਲ ਗਿਆ
ਕੀ ਭਰੋਸਾ ਇਸ ਜ਼ਿੰਦਗੀ ਦਾ ਕਦੋਂ ਤੱਕ ਸਾਥ ਦੇਵੇਗੀ
ਹਰ ਪੱਲ ਸਾਂਭ ਰੱਖਿਆ ਹੋਕੇ ਉਹ ਚੂਰ ਨਿਕਲ ਗਿਆ
ਸ਼ਾਇਦ ਸਾਡੀ ਕਿਸਮੱਤ ਵਿਚ ਇਹੀ ਹੋਣਾ ਲਿਖਿਆ
ਖੁਸ਼ੀ ਦਾ ਬੱਦਲ ਆਇਆ ਬਣ ਭੂਰ ਨਿਕਲ ਗਿਆ
ਜਿਨੂੰ ਉਡੀਕਦੇ ਸਾਰੀ ਉਮਰ ਅਸਾਂ ਐਵੇਂ ਲੰਘਾ ਦਿਤੀ
"ਥਿੰਦ"ਉਹ ਤਾਂ ਬੜੀ ਦੇਰ ਦਾ ਹਜ਼ੂਰ ਨਿਕਲ ਗਿਆ
ਇੰਜ: ਜੋਗਿੰਦਰ ਸਿੰਘ ਥਿੰਦ"
( ਸਿਡਨੀ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ