ਗ਼ਜ਼ਲ 118
ਬੜੇ ਯਤਨ ਕੀਤੇ ਕਿ ਤੇਰੇ ਸ਼ਹਿਰ ਵੱਲ ਨਾ ਜਾਵਾਂ
ਦਿਲ ਤੋਂ ਮਜ਼ਬੂਰ ਹੋਕੇ ਤੁਰ ਪੈਂਦਾ ਪਰ ਮੁੜ ਆਵਾਂ
ਰੋਗ ਅਵੱਲੜਾ ਐਵੇਂ ਵੇਖੋ ਦਿਲ ਨੂੰ ਲਾ ਲਿਆ ਏ
ਕੋਈ ਤਾਂ ਆ ਦੱਸੇ ਕਿਹੜੇ ਹਕੀਮ ਨੂੰ ਹੱਥ ਵਿਖਾਵਾਂ
ਲੋਕੀਂ ਵੇਖਦੇ ਰਹਿ ਗਏ ਬੇਮਿਸਾਲ ਕੁਰਬਾਨੀ ਨੂੰ
ਦਿਲ ਵਿਚ ਉਕਰੀ ਅਬਾਰਤ ਉਹ ਕਿਵੇਂ ਮਿਟਾਵਾਂ
ਪੂਜਾ ਪੀਰ ਪੈਗੰਬਰਾਂ ਦੀ ਕੋਈ ਰਾਸ ਨਾ ਆਈ
ਹੱਥ ਮੱਲਦਾ ਰਹਿ ਗਿਆ ਬੇਕਾਰ ਸਭੇ ਦੁਆਵਾਂ
ਤੇਰੇ ਸ਼ਹਿਰ ਦੇ ਲੋਕੀਂ ਸੁਣਿਆ ਬੜੇ ਸੁਖੀ ਵੱਸਦੇ
ਏਥੇ ਆਕੇ ਵੱਸ ਨਾ ਸੱਕਿਆ ਤਾਹੀਉਂ ਪੱਛਤਾਵਾਂ
ਕੋਈ ਗੱਲ ਹੋਸੀ ਜੋ ਮੇਰੀ ਮੁਰਾਦ ਪੂਰੀ ਨਾਂ ਹੋਈ
ਪ੍ਰਭੂ ਦੀ ਪੂਜਾ ਤਾਂ ਕੀਤੀ ਨਾ ਹੋਈਆਂ ਦੂਰ ਬਲਾਵਾਂ
ਸ਼ਰਦਾ ਨਾਲ ਸੱਚੇ ਦਿਲੋਂ ਸਦਾ ਕਰਦੇ ਰਹੋ ਪੂਜਾ
"ਥਿੰਦ"ਫਿਰ ਤੇਰੀਆਂ ਮੁਆਫ ਕਰੂ ਸੱਭ ਸਜ਼ਾਵਾਂ
ਇੰਜ: ਜੋਗਿੰਦਰ ਸਿੰਘ "ਥਿੰਦ"
(ਸਿਡਨੀ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ