( ਗ਼ਜ਼ਲ 1 (ਕਤਾਬ 4)
ਸੁਣਿਆਂ ਤੇਰੇ ਦਰੋਂ ਸਾਰੇ ਲੋਕੀਂ ਝੋਲੀਆਂ ਭਰ ਕੇ ਆਉਦੇ ਨੇ
ਸੱਚੇ ਦਿਲੋਂ ਜੋ ਆਕੇ ਮੰਗਦੇ ਮਨ ਦੀਆਂ ਮੁਰਾਦਂ ਪਾਉਦੇ ਨੇ
ਮਨ ਦੇ ਜੋ ਸਚੇ ਕੌਲਾਂ ਦੇ ਪੱਕੇ ਜੋ ਭਲਾ ਏ ਸੱਭ ਦਾ ਕਰਦੇ
ਸੱਚੇ ਪਾਤਸ਼ਾਹਿ ਨੂੰ ਯਾਦ ਕਰੋ ਤਾਂ ਉਹ ਪਾਰ ਲਗਾਉਦੇ ਨੇ
ਦਰਦ ਉਹਨਾਂ ਦੇ ਹੱਡੀਂ ਬੈਠਾ ਭਲਾ ਨਾ ਜਿਨਾਂ ਕਦੀ ਕੀਤਾ
ਨਰਕਾਂ ਵਿਚ ਏ ਥਾਂ ਉਹਨਾਂ ਦੀ ਤੇ ਸਦਾ ਹੀ ਕਰਲਾਉਦੇ ਨੇ
ਜਿਨਾਂ ਕਰਮ ਚੰਗੇ ਨੇ ਕੀਤੇ ਤੇ ਭਲਾ ਹਰ ਇਕ ਦਾ ਕੀਤਾ
ਸਿਧੇ ਸੁਰਗਾਂ ਵਿਚ ਉਹ ਜਾਂਦੇ ਤੇ ਗੀਤ ਖੁਸ਼ੀ ਦੇ ਗਾਉਦੇ ਨੇ
ਨੇਕ ਕਮਾਈ ਜਿਹੜੇ ਕਰਦੇ ਉਹ ਸਦਾ ਹੀ ਸੁਖੀ ਨੇ ਰਹਿੰਦੇ
ਪਰਮੇਸ਼ਰ ਉਹਨਾਂ ਸੰਗ ਹੋਕੇ ਡੁਬਦੇ ਨੂੰ ਪਾਰ ਲਗਾਉਦੇ ਨੇ
ਜੇ ਇਕ ਪੁਨ ਕਰੋਗੇ ਤਾਂ ਕਈ ਪੁਛਤਾਂ ਤਾਈਂ ਤਾਰ ਦੇਵੋ ਗੇ
ਇਸ ਤਰਾਂ ਦੇ ਜੋ ਮਹਾਂ ਪੁਰਸ਼ ਹਰ ਇਕ ਦੇ ਮਨ ਭਾਉਦੇ ਨੇ
ਚੰਗੇ ਪੁਰਸ਼ਾਂ ਦੀ ਤੂੰ ਸੰਗਤ ਕਰਕੇ ਸ਼ੋਹਬਾ ਸਭ ਦੀ ਖੱਟ ਲੈ
"ਥਿੰਦ"ਵੇਖ ਲਵੀਂ ਤੂੰ ਫਿਰ ਨੇਕੀ ਦੇ ਝੂਟੇ ਕਿਵੇਂ ਆਉਦੇ ਨੇ
ਇੰਜ; ਜੋਗਿੰਦਰ ਸਿੰਘ "ਥਿੰਦ"
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ