ਗ਼ਜ਼ਲ 5/4
ਮਿਲ ਜਾਂਦੇ ਨੇ ਜਦੋਂ ਵੀ ਕਦੀ ਉਹ ਰਾਹਾਂ ਵਿਚ
ਲੈ ਹੀ ਲੈਂਦੇ ਉਦੋਂ ਮੈਨੂੰ ਅਪਣੀਆਂ ਬਾਹਾਂ ਵਿਚ
ਉਹ ਵੀ ਤਾਂ ਇਕ ਅਲੋਕਾਰ ਨਿਜ਼ਾਰਾ ਹੁੰਦਾ ਏ
ਜਦੋਂ ਵੀ ਰੱਲ ਜਾਂਦੇ ਦੋਵਾਂ ਦੇ ਸਾਹ ਸਾਹਾਂ ਵਿਚ
ਮਿਟੀ ਉਹਦੀ ਤੇ ਮੇਰੀ ਵੇਖੋ ਹੈ ਇਕ ਬਰਾਬਰ
ਪੀੜ ਓਧਰ ਹੋਵੇ ਲਗੇ ਏਧਰ ਆ ਆਹਾਂ ਵਿਚ
ਮੈਨੂੰ ਹੈ ਭਰੋਸਾ ਉਹਦੇ ਨੇਕ ਇਰਾਦਿਆ ਉਤੇ
ਪਾਰ ਲਗੀਦਾ ਜੇ ਖੋਟ ਨ ਹੋਵੇ ਮਿਲਾਹਾਂ ਵਿਚ
ਸੱਜਨਾਂ ਤੋੜ ਨਿਭਾਵੀਂ ਛੱਡੀ ਨਾ ਆ ਅੱਧਵਾਟੇ
ਵੇਲਾ ਹੱਥ ਨਾਂ ਆਣਾਂ ਨਾਂ ਪਈਂ ਸਲਾਹਾਂ ਵਿਚ
ਉਸ ਵੇਲੇ ਸਾਡੀ ਜ਼ਾਤ ਕਿਸੇ ਨੇ ਨਹੀ ਪੁਛਨੀ
ਜਦੋਂ ਵੇਖਣਗੇ ਕੀ ਏ ਲਿਖਿਆ ਗੁਨਾਹਾਂ ਵਿਚ
ਆ ਸੱਜਨਾਂ ਬੀਤੇ ਦਾ ਲੇਖਾ ਜੋਖਾ ਕਰ ਛਡੀਏ
"ਥਿੰਦ'ਆ ਜਾ ਦੋ ਪੱਲ ਜਾ ਬਹੀਏ ਛਾਂਵਾਂ ਵਿਚ
ਇੰਜ: ਜੋਗਿੰਦਰ ਸਿੰਘ "ਥਿੰਦ"
( ਸਿਡਨੀ )
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ